ਯੂਨੀਵਰਸਿਟੀ ਕਾਲਜ ਬੇਨੜਾ ‘ਚ ਇੱਕ ਰੋਜ਼ਾ ਵਰਕਸ਼ਾਪ ਕਰਵਾਈ

0
159
one-day-workshop

ਧੂਰੀ, 8 ਨਵੰਬਰ 2025 :  ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਸਟਾਰਟਅੱਪ ਪੰਜਾਬ ਦੇ ਸਹਿਯੋਗ ਨਾਲ ‘ਨੌਜਵਾਨਾਂ ਲਈ ਉਦਮਤਾ ਅਤੇ ਵਪਾਰਕ ਕੰਮਾਂ ਦੀ ਸ਼ੁਰੂਆਤ ਦੇ ਮੌਕੇ’ (Opportunities for entrepreneurship and business start-ups) ਵਿਸ਼ੇ ‘ਤੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ । ਇਸ ਪ੍ਰੋਗਰਾਮ ਵਿੱਚ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਮੁੱਖ ਮਹਿਮਾਨ ਅਤੇ ਸੰਯੁਕਤ ਡਾਇਰੈਕਟਰ, ਸੂਚਨਾ ਤਕਨਾਲੋਜੀ ਵਿਭਾਗ, ਪੰਜਾਬ ਸਰਕਾਰ ਦੀਪਇੰਦਰ ਢਿੱਲੋਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ।

ਪੰਜਾਬ ਸਰਕਾਰ ਨੇ ਵਪਾਰ ਲਈ ਸੂਬੇ ‘ਚ ਪੈਦਾ ਕੀਤਾ ਸਾਜ਼ਗਾਰ ਮਾਹੌਲ : ਚੇਅਰਮੈਨ ਦਲਵੀਰ ਸਿੰਘ ਢਿੱਲੋਂ

ਇਸ ਮੌਕੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ (Chairman Dalvir Singh Dhillon) ਨੇ ਕਿਹਾ ਦੁਨੀਆਂ ਦੇ ਬਿਹਤਰ ਉੱਦਮੀ ਸਖ਼ਤ ਮਿਹਨਤ ਕਰਕੇ ਆਪਣੀ ਮੰਜ਼ਿਲ ‘ਤੇ ਪਹੁੰਚੇ ਹਨ। ਵਪਾਰਕ ਖੇਤਰ ਵਿੱਚ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਲਾਭ ਉਠਾਉਣ ਲਈ ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਪਾਰ ਲਈ ਸਾਜ਼ਗਾਰ ਮਾਹੌਲ ਪੈਦਾ ਕੀਤਾ ਹੈ ।

ਜ਼ਿੰਦਗੀ ‘ਚ ਮੰਜ਼ਿਲ ਹਾਸਲ ਕਰਨ ਲਈ ਇਮਾਨਦਾਰੀ ਨਾਲ ਕੰਮ ਕਰਨਾ ਜ਼ਰੂਰੀ : ਚੇਅਰਮੈਨ

ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਮੰਤਵ ਪੰਜਾਬ ਦਾ ਵਿਕਾਸ ਕਰਨਾ ਹੈ । ਸਿੱਖਿਆ ਦੇ ਖੇਤਰ ਦੇ ਨਾਲ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਵੀ ਪ੍ਰੇਰਿਤ ਕੀਤਾ। ਵਿਸ਼ੇਸ਼ ਮਹਿਮਾਨ ਦੀਪਇੰਦਰ ਢਿੱਲੋਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਸਥਾਰਿਤ ਜਾਣਕਾਰੀ ਦਿੱਤੀ ਅਤੇ ਪੰਜਾਬ ਸਰਕਾਰ ਦੀਆਂ ਵਪਾਰਕ ਕੰਮਾਂ ਨੂੰ ਸਹਾਇਤਾ ਲਈ ਬਣਾਈਆਂ ਨੀਤੀਆਂ ਬਾਰੇ ਵੀ ਜਾਣਕਾਰੀ ਦਿੱਤੀ । ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਤੋਂ ਸਹਾਇਕ ਪ੍ਰੋਫ਼ੈਸਰ ਡਾ. ਵਿਕਾਸ ਦੀਪ ਨੇ ਬੁਲਾਰੇ ਵਜੋਂ ਉਦਮਤਾ ਤੇ ਵਪਾਰਕ ਕੰਮਾਂ ਦੇ ਅਰਥ ਦੱਸਦੇ ਹੋਏ ਪਾਲਸੀ ਬਾਜ਼ਾਰ, ਉਦਯੋਗ ਤੇ ਕੰਪਨੀਆਂ ਦੇ ਵੱਖ ਵੱਖ ਵਿਸ਼ਿਆਂ ਨੂੰ ਛੂਹਿਆ ਅਤੇ ਉਨ੍ਹਾਂ ਇਸ ਮੌਕੇ, ਜਾਗਰੂਕਤਾ ਤੇ ਫ਼ੈਸਲੇ ਨੂੰ ਵਪਾਰਕ ਖੇਤਰ ਵਿੱਚ ਅਹਿਮੀਅਤ ਦਿੱਤੀ ।

ਵਪਾਰਕ ਖੇਤਰ ਵਿੱਚ ਲੋਕਾਂ ਦੀ ਭਾਵਨਾ ਨੂੰ ਦੇਖਦੇ ਹੋਏ ਬਦਲਾਅ ਜ਼ਰੂਰੀ ਹਨ ਅਤੇ ਮੂਲ ਸਮੱਸਿਆ ਨੂੰ ਪਹਿਚਾਣ ਕੇ ਵਪਾਰ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ

ਦੂਸਰੇ ਬੁਲਾਰੇ ਅਭਿਸ਼ੇਕ ਸ਼ਰਮਾ ਨੇ ਬਿਜ਼ਨੈੱਸ ਅਤੇ ਮਾਰਕੀਟਿੰਗ ਦੇ ਨੁਕਤਿਆਂ ਬਾਰੇ ਬੋਲਦੇ ਹੋਏ ਕਿਹਾ ਕਿ ਵਪਾਰਕ ਖੇਤਰ ਵਿੱਚ ਲੋਕਾਂ ਦੀ ਭਾਵਨਾ ਨੂੰ ਦੇਖਦੇ ਹੋਏ ਬਦਲਾਅ ਜ਼ਰੂਰੀ ਹਨ ਅਤੇ ਮੂਲ ਸਮੱਸਿਆ ਨੂੰ ਪਹਿਚਾਣ ਕੇ ਵਪਾਰ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ । ਤੀਸਰੇ ਬੁਲਾਰੇ ਮਨਦੀਪ ਕੌਰ ਟਾਂਗਰਾ ਨੇ ਆਪਣੇ ਪਿਛੋਕੜ ਬਾਰੇ ਦੱਸਦੇ ਹੋਏ ਕਿਹਾ ਕਦੇ ਵੀ ਆਪਣੇ ਆਪ ਨੂੰ ਸਿਖਰ ਨਹੀਂ ਸਮਝਣਾ ਚਾਹੀਦਾ । ਉਨ੍ਹਾਂ ਨੇ ਭਾਰਤੀ ਸਿੱਖਿਆ ਤੇ ਅਧਿਆਪਕਾਂ ਨੂੰ ਉੱਤਮ ਦੱਸਿਆ। ਉਨ੍ਹਾਂ ਭਾਗੀਦਾਰਾਂ ਨੂੰ ਕੰਮ ਸ਼ੁਰੂ ਕਰਨ ਅਤੇ ਕੰਮ ਨੂੰ ਅੱਗੇ ਵਧਾਉਣ ਲਈ ਦ੍ਰਿੜ੍ਹ ਸੰਕਲਪ ਤੇ ਮਿਹਨਤ ਨੂੰ ਉੱਤਮ ਦੱਸਿਆ ।

ਵਰਕਸ਼ਾਪ ਵਿੱਚ ਕੁੱਲ 275 ਭਾਗੀਦਾਰ ਸ਼ਾਮਲ ਹੋਏ

ਵਰਕਸ਼ਾਪ ਵਿੱਚ ਕੁੱਲ 275 ਭਾਗੀਦਾਰ (275 participants) ਸ਼ਾਮਲ ਹੋਏ । ਅੰਤ ਵਿੱਚ ਸਮੂਹ ਮਹਿਮਾਨਾਂ ਦਾ ਰਸਮੀ ਤੌਰ ‘ਤੇ ਧੰਨਵਾਦ ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ ਡਾ. ਅਮਰ ਇੰਦਰ ਸਿੰਘ ਨੇ ਕੀਤਾ ਅਤੇ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ । ਕਾਲਜ ਪ੍ਰਿੰਸੀਪਲ ਨੇ ਸਮੂਹ ਮਹਿਮਾਨਾਂ ਦਾ ਰਸਮੀ ਜੀ ਆਇਆਂ ਨੂੰ ਕਿਹਾ। ਸਟੇਜ ਸੰਚਾਲਨ ਦੀ ਭੂਮਿਕਾ ਪ੍ਰੋ. ਰਜਿੰਦਰ ਸਿੰਘ ਤੇ ਡਾ. ਹਰਪ੍ਰੀਤ ਸਿੰਘ ਵੱਲੋਂ ਨਿਭਾਈ ਗਈ । ਇਸ ਮੌਕੇ ਇੱਕ ਰੋਜ਼ਾ ਵਰਕਸ਼ਾਪ ਦੇ ਪ੍ਰਬੰਧਕੀ ਸਕੱਤਰ ਡਾ. ਗਗਨਦੀਪ ਸਿੰਘ ਤੇ ਡਾ. ਅਮਿਤਾ ਜੈਨ ਤੋਂ ਇਲਾਵਾ ਪ੍ਰਬੰਧਕੀ ਕਮੇਟੀ ਦੇ ਮੈਂਬਰ ਡਾ. ਸੁਭਾਸ਼ ਕੁਮਾਰ, ਡਾ. ਪਰਮਜੀਤ ਕੌਰ, ਡਾ. ਜਸਬੀਰ ਸਿੰਘ, ਡਾ. ਕਰਮਜੀਤ ਸਿੰਘ, ਪ੍ਰੋ. ਗੁਰਬਖਸ਼ੀਸ਼ ਸਿੰਘ, ਪ੍ਰੋ. ਰਾਮਫਲ ਸ਼ਰਮਾ, ਪ੍ਰੋ. ਅਮਨੀਤ ਸਿੰਘ, ਰੁਪਾਲੀ ਗਰਗ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ ।

Read More : ਭਿਵਾਨੀ ਦੀ ਕਾਰ ਵਰਕਸ਼ਾਪ ‘ਚ ਲੱਗੀ ਅੱਗ, ਮੌਕੇ ‘ਤੇ ਪਹੁੰਚੀ 4 ਫਾਇਰ ਬ੍ਰਿਗੇਡ

LEAVE A REPLY

Please enter your comment!
Please enter your name here