WHO ਨੇ ਓਮੀਕਰੋਨ ਨੂੰ ਲੈ ਕੇ ਅਹਿਮ ਜਾਣਕਾਰੀ ਦਿੱਤੀ ਹੈ ਉਨ੍ਹਾਂ ਕਿਹਾ ਹੈ ਮਹਾਂਮਾਰੀ ਦਾ ਨਵਾਂ ਵੈਰੀਐਂਟ ਓਮੀਕ੍ਰੋਨ ਵੇਰੀਐਂਟ 63 ਦੇਸ਼ਾਂ ਵਿੱਚ ਫੈਲ ਚੁੱਕਾ ਹੈ ਅਤੇ ਸ਼ੁਰੂਆਤੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਓਮੀਕਰੋਨ ਦੇ ਕੇਸ ਦੁਨੀਆ ‘ਚ ਡੈਲਟਾ ਵੈਰੀਐਂਟ ਦੇ ਮਾਮਲਿਆਂ ਤੋਂ ਅੱਗੇ ਵੱਧ ਸਕਦੇ ਹਨ। WHO ਵੱਲੋਂ ਜਾਰੀ ਵੇਰਵਿਆਂ ਅਨੁਸਾਰ ਓਮੀਕਰੋਨ 9 ਦਸੰਬਰ 2021 ਤੱਕ 63 ਦੇਸ਼ਾਂ ਵਿੱਚ ਨਵੇਂ ਵੇਰੀਐਂਟ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਅੰਦੋਲਨ ਸ਼ੁਰੂ ਹੋਣ ਤੋਂ ਲੈ ਕੇ ਪੀਜ਼ੇ ਦਾ ਲੰਗਰ ਲਾਉਣ ਵਾਲੇ ਨੌਜਵਾਨਾਂ ਨੇ ਬਣਾਤੀ ਸਰਕਾਰ ਦੀ ਰੇਲ
ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜੇ ਤੱਕ ਪਤਾ ਨਹੀਂ ਚਲਿਆ ਹੈ ਕਿ ਨਵਾਂ ਵੇਰੀਐਂਟ ਇੰਨੀ ਤੇਜ਼ੀ ਨਾਲ ਕਿਉਂ ਫੈਲ ਰਿਹਾ ਹੈ। ਸ਼ੁਰੂਆਤੀ ਅੰਕੜਿਆਂ ਤੋਂ ਮਿਲੀ ਜਾਣਕਰੀ ਅਨੁਸਾਰ ਓਮੀਕਰੋਨ ਮਹਾਂਮਾਰੀ ਦੇ ਟੀਕੇ ਦੇ ਅਸਰ ਨੂੰ ਘਟਾ ਸਕਦਾ ਹੈ। WHO ਨੇ ਇਹ ਕਿਹਾ ਹੈ ਕਿ ਓਮੀਕ੍ਰੋਨ, ਡੈਲਟਾ ਦੇ ਮੁਕਾਬਲੇ ਖਤਰਨਾਕ ਹੈ।