ਜਲੰਧਰ ਪੱਛਮੀ ਜ਼ਿਮਨੀ ਚੋਣਾਂ ਲਈ ਅੱਜ ਤੋਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ || News of Punjab

0
104
Nominations for Jalandhar West by-elections will be filled from today

ਜਲੰਧਰ ਪੱਛਮੀ ਜ਼ਿਮਨੀ ਚੋਣਾਂ ਲਈ ਅੱਜ ਤੋਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ

ਲੋਕ ਸਭਾ ਚੋਣਾਂ ਖਤਮ ਹੁੰਦੇ ਹੀ ਜਲੰਧਰ ਪੱਛਮੀ ਵਿਧਾਨ ਸਭਾ ਖੇਤਰ ਦੀਆਂ ਉਪ ਚੋਣਾਂ ਦਾ ਐਲਾਨ ਹੋ ਗਿਆ ਹੈ ਜਿਸਦੇ ਚੱਲਦਿਆਂ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਕੀਤੀ ਜਾਵੇਗੀ।  ਇਹ ਨਾਮਜ਼ਦਗੀਆਂ 21 ਜੂਨ ਤੱਕ ਭਰੀਆਂ ਜਾ ਸਕਣਗੀਆਂ | ਜਲੰਧਰ ਪੱਛਮੀ ਵਿਧਾਨ ਸਭਾ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫੇ ਦੀ ਵਜ੍ਹਾ ਨਾਲ ਖਾਲੀ ਹੈ। ਸ਼ੀਤਲ ਅੰਗੁਰਾਲ ਹੁਣ ਭਾਰਤੀ ਜਨਤਾ ਪਾਰਟੀ ਵਿਚ ਹਨ।

10 ਜੁਲਾਈ ਨੂੰ ਹੋਵੇਗੀ ਵੋਟਿੰਗ

ਦੱਸ ਦਈਏ ਕਿ ਅਜੇ ਤੱਕ ਕਿਸੇ ਵੀ ਸਿਆਸੀ ਪਾਰਟੀ ਨੇ ਉਪ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਜਲੰਧਰ ਪੱਛਮੀ ਵਿਧਾਨ ਸਭਾ ਖੇਤਰ ਵਿਚ ਇਸ ਵਾਰ ਮੁੱਖ ਮੁਕਾਬਲਾ ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਵਿਚ ਮੰਨਿਆ ਜਾ ਰਿਹਾ ਹੈ।

ਚੋਣਾਂ ਦੇ ਮੱਦੇਨਜਰ ਹੁਣ ਸਾਰੀਆਂ ਸਿਆਸੀ ਪਾਰਟੀਆਂ ਆਪਣੇ-ਆਪਣੇ ਉਮੀਦਵਾਰ ਦੀ ਭਾਲ ਵਿਚ ਲੱਗ ਗਈਆਂ ਹਨ। ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਰੀਕ 21 ਜੂਨ ਹੈ ਤੇ 15 ਤੇ 16 ਜੂਨ ਨੂੰ ਹਫਤਾਵਾਰੀ ਛੁੱਟੀ ਹੋਣ ਕਾਰਨ ਨਾਮਜ਼ਦਗੀ ਨਹੀਂ ਹੋਵੇਗੀ। ਜ਼ਿਮਨੀ ਚੋਣਾਂ ਲਈ 10 ਜੁਲਾਈ ਨੂੰ ਵੋਟਿੰਗ ਹੋਵੇਗੀ ਤੇ 13 ਜੁਲਾਈ ਨੂੰ ਨਤੀਜਾ ਆਵੇਗਾ ।

ਇਹ ਵੀ ਪੜ੍ਹੋ :ਜ਼ਿਆਦਾ Spicy ਨੂਡਲਸ ਤੋਂ ਘਬਰਾ ਗਿਆ ਇਹ ਦੇਸ਼, ਲਗਾ ਦਿੱਤਾ ਬੈਨ!

ਉਮੀਦਵਾਰ ਤਲਾਸ਼ ਕਰਨ ਵਿਚ ਕਾਂਗਰਸ ਪਾਰਟੀ ਸਭ ਤੋਂ ਅੱਗੇ

ਜਲੰਧਰ ਸੰਸਦੀ ਸੀਟ ਤੋਂ ਨਵੇਂ ਚੁਣੇ ਸਾਂਸਦ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੱਛਮੀ ਵਿਧਾਨ ਸਭਾ ਦੇ ਮੁਖ ਨੇਤਾਵਾਂ ਨਾਲ 2 ਵਾਰ ਮੀਟਿੰਗ ਕਰ ਚੁੱਕੇ ਹਨ। ਉਮੀਦਵਾਰ ਤਲਾਸ਼ ਕਰਨ ਵਿਚ ਕਾਂਗਰਸ ਪਾਰਟੀ ਸਭ ਤੋਂ ਅੱਗੇ ਨਜ਼ਰ ਆ ਰਹੀ ਹੈ ਤੇ ਹੁਣ ਤੱਕ 15 ਅਰਜ਼ੀਆਂ ਮਿਲ ਚੁੱਕੀਆਂ ਹਨ।

 

LEAVE A REPLY

Please enter your comment!
Please enter your name here