ਨੈਸ਼ਨਲ ਟੈਸਟਿੰਗ ਏਜੰਸੀ ਨੇ ਨੈਸ਼ਨਲ ਐਲਿਜੀਬਿਲਟੀ ਕਮ ਐਂਟਰੈਂਸ ਟੈਸਟ ਪ੍ਰੀਖਿਆ ਦੇ ਸੰਬੰਧ ‘ਚ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਦੇ ਅਨੁਸਾਰ ਨੀਟ ਪ੍ਰੀਖਿਆ ਲਈ ਅਪਲਾਈ ਫੀਸ ਦਾ ਭੁਗਤਾਨ ਕਰਨ ਦੀ ਮਿਆਦ ਐੱਨਟੀਏ ਵੱਲੋਂ ਵਧਾ ਦਿੱਤੀ ਗਈ ਹੈ। ਐੱਨਟੀਏ ਵੱਲੋਂ ਜਾਰੀ ਨੋਟਿਸ ਅਨੁਸਾਰ, ਰਜਿਸਟਰਡ ਉਮੀਦਵਾਰ ਆਪਣੀ ਅਪਲਾਈ ਫੀਸ ਦਾ ਭੁਗਤਾਨ ਕੱਲ੍ਹ ਯਾਨੀ ਕਿ 15 ਅਗਸਤ ਨੂੰ ਰਾਤ 11.50 ਵਜੇ ਤੱਕ ਕਰ ਸਕਦੇ ਹਨ। ਇਸ ਨਾਲ ਪ੍ਰੀਖਿਆ ਨਾਲ ਸੰਬੰਧਤ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ neet.nta.nic.in ‘ਤੇ ਲੇਟੈਸਟ ਜਾਣਕਾਰੀ ਹਾਸਲ ਕਰ ਸਕਦੇ ਹਨ।
ਵਿਦਿਆਰਥੀਆਂ ਦੀ ਲਗਾਤਾਰ ਮੰਗ ਨੂੰ ਦੇਖਦੇ ਹੋਏ ਐੱਨਟੀਏ ਨੇ ਅਪਲਾਈ ਫੀਸ ਦੇ ਭੁਗਤਾਨ ਦੀ ਮਿਆਦ ਵਧਾਉਣ ਦਾ ਫ਼ੈਸਲਾ ਕੀਤਾ ਹੈ। ਉੱਥੇ ਹੀ NTA ਨੇ ਸਿਰਫ਼ ਉਨ੍ਹਾਂ ਰਜਿਸਟਰਡ ਉਮੀਦਵਾਰਾਂ ਨੂੰ ਇੱਕ ਹੋਰ ਮੌਕਾ ਦੇਣ ਦਾ ਫ਼ੈਸਲਾ ਲਿਆ ਹੈ ਜਿਹੜੇ ਪਹਿਲਾਂ ਦਿੱਤੀ ਗਈ ਮਿਆਦ ਦੌਰਾਨ ਨੀਟ 2021 ਪ੍ਰੀਖਿਆ ਫੀਸ ਦਾ ਭੁਗਤਾਨ ਨਹੀਂ ਕਰ ਸਕੇ। ਇਸ ਲਈ ਜਿਹੜੇ ਉਮੀਦਵਾਰਾਂ ਨੇ ਪਹਿਲਾਂ ਹੀ ਨੀਟ 2021 ਯੂਜੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾ ਲਈ ਹੈ, ਉਹ ਕ੍ਰੈਡਿਟ/ਡੈਬਿਟ/ਨੈੱਟਬੈਂਕਿੰਗ/ਯੂਪੀਆਈ ਤੇ ਪੇਟੀਐੱਮ ਜ਼ਰੀਏ ਪ੍ਰੀਖਿਆ/ਅਪਲਾਈ ਫੀਸ ਦਾ ਭੁਗਤਾਨ ਕਰ ਸਕਦੇ ਹਨ।’