Navjot Sidhu ਖਿਲਾਫ Criminal ਕੰਟੈਂਪਟ ਪਟੀਸ਼ਨ ਦਾਇਰ, ਕੱਲ੍ਹ ਹੋਵੇਗੀ ਕੋਰਟ ‘ਚ ਸੁਣਵਾਈ

0
104

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਕਸਰ ਆਪਣੇ ਟਵੀਟਸ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਨੂੰ ਇਸ ਆਦਤ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਦਰਅਸਲ ਸਿੱਧੂ ਵੱਲੋਂ ਕੀਤੇ ਗਏ ਟਵੀਟ ਦੇ ਖਿਲਾਫ ਐਡਵੋਕੇਟ ਪਰਮਪ੍ਰੀਤ ਸਿੰਘ ਬਾਜਵਾ ਨੇ ਹਰਿਆਣਾ ਦੇ ਐਡਵੋਕੇਟ ਜਨਰਲ ਦਫਤਰ ‘ਚ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਹੈ, ਜਿਸ ‘ਤੇ ਮੰਗਲਵਾਰ 16 ਨਵੰਬਰ ਨੂੰ ਸੁਣਵਾਈ ਹੋਵੇਗੀ।

ਖਾਸ ਤੌਰ ‘ਤੇ ਇਹ ਪਟੀਸ਼ਨ ਉਨ੍ਹਾਂ ਨੇ ਸਿੱਧੂ ਦੁਆਰਾ ਕੀਤੇ ਟਵੀਟਸ ਨੂੰ ਲੈ ਕੇ ਦਾਇਰ ਕੀਤੀ ਹੈ, ਜੋ ਉਨ੍ਹਾਂ ਨੇ ਅਦਾਲਤ ਦੇ ਕਿਸੇ ਮਾਮਲੇ ਦੀ ਸੁਣਵਾਈ ‘ਤੇ ਕੀਤੇ ਹਨ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਜਿਸ ਅਦਾਲਤੀ ਮਾਮਲੇ ‘ਚ ਸਿੱਧੂ ਟਵੀਟ ਕਰਕੇ ਟਿੱਪਣੀਆਂ ਕਰ ਰਹੇ ਹਨ, ਉਹ ਮਾਣਯੋਗ ਅਦਾਲਤ ਦੀ ਕਾਰਵਾਈ ‘ਚ ਦਖਲਅੰਦਾਜ਼ੀ ਹੈ, ਜਿਸ ਦਾ ਨੋਟਿਸ ਲੈਂਦਿਆਂ ਸਿੱਧੂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

 

LEAVE A REPLY

Please enter your comment!
Please enter your name here