ਨਾਨੀ ਘਰ ਕੱਟਣ ਆਏ ਸੀ ਛੁੱਟੀਆਂ ਪਰ ਵਾਪਰ ਗਿਆ ਇਹ ਵੱਡਾ ਭਾਣਾ
ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ 3 ਬੱਚਿਆਂ ਦੀ ਮੌਤ ਹੋ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ਇਕ ਘਰ ਜਿਸ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਉਸ ਦੀ ਦੀਵਾਰ ਡਿੱਗ ਗਈ | ਜਿਸ ਕਾਰਨ ਇਸ ਘਟਨਾ ਵਿਚ 8 ਬੱਚੇ ਮਲਬੇ ਹੇਠਾਂ ਦੱਬੇ ਗਏ | ਜਿਸ ਤੋਂ ਬਾਅਦ ਭੱਜ ਦੌੜ ਮਚ ਗਈ ਅਤੇ ਲੋਕਾਂ ਦੀ ਮਦਦ ਨਾਲ ਕੁਝ ਨੂੰ ਬਾਹਰ ਕੱਢਿਆ ਪਰ ਜਦੋਂ ਤੱਕ ਬੱਚਿਆਂ ਨੂੰ ਮਲਬੇ ਵਿਚੋਂ ਬਾਹਰ ਕੱਢਿਆ ਗਿਆ ਉਦੋਂ ਤੱਕ 3 ਦੀ ਮੌਤ ਹੋ ਚੁੱਕੀ ਸੀ।
ਹਾਦਸਾ ਵਾਪਰਨ ਸਮੇਂ ਛੋਟੇ-ਛੋਟੇ ਬੱਚੇ ਖੇਡ ਰਹੇ ਸਨ ਮਕਾਨ ਵਿਚ
ਅਜੇ ਘਰ ਤਿਆਰ ਵੀ ਨਹੀਂ ਹੋਇਆ ਸੀ ਕਿ ਪਹਿਲਾਂ ਹੀ ਘਰ ਦੀ ਦੀਵਾਰ ਡਿੱਗ ਗਈ | ਘਰ ਵਿਚ ਚਾਰੇ ਪਾਸੇ ਇੱਟਾਂ ਹੀ ਇੱਟਾਂ ਖਿੱਲਰ ਗਈਆਂ | ਜਿਸ ਘਰ ਵਿਚ ਇਹ ਹਾਦਸਾ ਵਾਪਰਿਆ ਹੈ ਦੋ ਮੰਜ਼ਿਲਾ ਮਕਾਨ ਹੈ ਜਿਸ ਦੀ ਦੀਵਾਰ ਤੇ ਛੱਤ ਡਿੱਗ ਗਈ ਅਤੇ ਜਿਸ ਸਮੇਂ ਇਹ ਹਾਦਸਾ ਵਾਪਰਿਆ ਮਕਾਨ ਵਿਚ ਛੋਟੇ-ਛੋਟੇ ਬੱਚੇ ਖੇਡ ਰਹੇ ਸਨ ਜਿਨ੍ਹਾਂ ‘ਤੇ ਮਕਾਨ ਦਾ ਮਲਬਾ ਡਿੱਗ ਗਿਆ | ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ 3 ਬੱਚਿਆਂ ਦੀ ਮੌਤ ਹੋ ਗਈ | ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
ਇਹ ਵੀ ਪੜ੍ਹੋ : ਛੁੱਟੀ ‘ਤੇ ਆਏ ਫੌਜੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਹੋਈ ਮੌਤ , ਜਾਂਚ ‘ਚ ਜੁਟੀ ਪੁਲਿਸ
ਗਰਮੀ ਦੀਆਂ ਛੁੱਟੀਆਂ ਕਰਕੇ ਬੱਚੇ ਨਾਨੀ ਘਰ ਆਏ ਸਨ
ਘਟਨਾ ਵੇਲੇ ਗਰਮੀ ਦੀਆਂ ਛੁੱਟੀਆਂ ਕਰਕੇ ਬੱਚੇ ਆਪਣੀ ਨਾਨੀ ਘਰ ਆਏ ਸਨ ਪਰ ਉਨ੍ਹਾਂ ਨਾਲ ਇਹ ਹਾਦਸਾ ਵਾਪਰਨਾ ਸੀ ਕਿਸੇ ਨੂੰ ਨਹੀਂ ਪਤਾ ਸੀ | ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਸਿਰਫ ਬੱਚੇ ਹੀ ਸਨ ਜਾਂ ਫਿਰ ਹੋਰ ਪਰਿਵਾਰਕ ਮੈਂਬਰ ਵੀ ਸਨ।