ਨਿਗਮ ਤੇ ਪ੍ਰਦੂਸ਼ਣ ਰੋਕਥਾਮ ਬੋਰਡ ਟੀਮਾਂ ਨੇ ਕੀਤਾ ਮੰਡੀਆਂ ਦਾ ਦੌਰਾ

0
5
Municipal Corporation
ਪਟਿਆਲਾ, 23 ਅਗਸਤ 2025 : ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਨੂੰ ਲਾਗੂ ਕਰਨ (Enforce a ban on the use of plastic) ਲਈ ਨਗਰ ਨਿਗਮ, ਪਟਿਆਲਾ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (Punjab Pollution Control Board) (ਪੀ. ਪੀ. ਸੀ. ਬੀ.) ਦੇ ਸਹਿਯੋਗ ਨਾਲ ਸ਼ਹਿਰ ਦੀਆਂ ਵੱਖ-ਵੱਖ ਮੰਡੀਆਂ ਦਾ ਅੱਜ ਸਾਂਝਾ ਦੌਰਾ ਕੀਤਾ ਗਿਆ । ਦੌਰੇ ਦੌਰਾਨ, ਟੀਮਾਂ ਨੇ ਦੁਕਾਨਦਾਰਾਂ, ਸਬਜ਼ੀ ਵਿਕਰੇਤਾਵਾਂ ਅਤੇ ਆਮ ਲੋਕਾਂ ਨੂੰ ਪਲਾਸਟਿਕ ਕੈਰੀ-ਬੈਗਾਂ ਦੀ ਵਰਤੋਂ ਬੰਦ ਕਰਨ (Stop using plastic carry-bags.) ਅਤੇ ਇਸ ਦੀ ਬਜਾਏ ਵਾਤਾਵਰਣ-ਅਨੁਕੂਲ ਬਦਲ ਜਿਵੇਂ ਕਿ ਕੱਪੜੇ ਤੇ ਜੂਟ ਆਦਿ ਦੇ ਥੈਲੇ ਅਪਣਾਉਣ ਲਈ ਸਰਗਰਮੀ ਨਾਲ ਪ੍ਰੇਰਿਤ ਕਰਦਿਆਂ ਜਾਗਰੂਕ ਕੀਤਾ ।
ਇਸ ਨਿਰੀਖਣ ਦੌਰੇ ਦੀ ਅਗਵਾਈ ਨਗਰ ਨਿਗਮ ਦੇ ਮੈਡੀਕਲ ਅਫਸਰ ਹੈਲਥ ਡਾ. ਨਵਿੰਦਰ ਸਿੰਘ ਨੇ ਕੀਤੀ, ਜਿਸ ਵਿੱਚ ਨਗਰ ਨਿਗਮ ਦੀ ਆਪਣੀ ਟੀਮ ਸ਼ਾਮਲ ਸਮੇਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਜੇ. ਈ. ਈ. ਇੰਜ ਦਵਿੰਦਰ ਸਿੰਘ, ਅਤੇ ਇੰਜ ਰਵੀ ਕੁਮਾਰ ਸ਼ਾਮਲ ਸਨ । ਇਸ ਮੁਹਿੰਮ ਦੌਰਾਨ ਟੀਮ ਨੇ ਵਾਤਾਵਰਣ ਅਤੇ ਜਨਤਕ ਸਿਹਤ ‘ਤੇ ਪਲਾਸਟਿਕ ਦੇ ਨੁਕਸਾਨਦੇਹ ਪ੍ਰਭਾਵਾਂ ਦੀ ਜਾਗਰੂਕਤਾ ‘ਤੇ ਜ਼ੋਰ ਦਿੰਦਿਆਂ ਨਾਗਰਿਕਾਂ ਨੂੰ ਪਟਿਆਲਾ ਨੂੰ ਸਾਫ਼ ਅਤੇ ਪ੍ਰਦੂਸ਼ਣ ਮੁਕਤ ਰੱਖਣ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ।

LEAVE A REPLY

Please enter your comment!
Please enter your name here