ਸੰਸਦ ਮੈਂਬਰ ਸੰਧੂ ਨੇ ਕੀਤਾ ਅਸ਼ਵਨੀ ਸ਼ਰਮਾ ਨੂੰ ਪ੍ਰਧਾਨ ਨਿਯੁਕਤ ਕਰਨ ਦਾ ਸਵਾਗਤ

0
137
Member Parliament Satnam Singh Sandhu

ਚੰਡੀਗੜ੍ਹ, 8 ਜੁਲਾਈ 2025 : ਸੰਸਦ ਮੈਂਬਰ ਸਤਨਾਮ ਸਿੰਘ ਸੰਧੂ (Member of Parliament Satnam Singh Sandhu) ਨੇ ਪਠਾਨਕੋਟ ਤੋਂ ਮੌਜੂਦਾ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਨੂੰ ਭਾਜਪਾ ਪੰਜਾਬ ਦਾ ਕਾਰਜਕਾਰੀ ਸੂਬਾ ਪ੍ਰਧਾਨ (Appointed working state president of BJP Punjab) ਨਿਯੁਕਤ ਕਰਨ ਦੇ ਭਾਜਪਾ ਪ੍ਰਧਾਨ ਦੇ ਫੈਸਲੇ ਦਾ ਸਵਾਗਤ ਕੀਤਾ । ਭਾਜਪਾ ਪੰਜਾਬ ਦਾ ਕੇਡਰ ਇਸ ਫੈਸਲੇ `ਤੇ ਬਹੁਤ ਉਤਸ਼ਾਹਿਤ ਹੈ ਕਿਉਂਕਿ ਅਸ਼ਵਨੀ ਕੁਮਾਰ ਸ਼ਰਮਾ ਕੋਲ ਹਰ ਇੱਕ ਨੂੰ ਇੱਕ ਮਜ਼ਬੂਤ ਸ਼ਕਤੀ ਵਜੋਂ ਲੈਣ ਦੀ ਸਹੀ ਯੋਗਤਾ ਹੈ ।

ਸੰਸਦ ਮੈਂਬਰ ਸੰਧੂ ਨੇ ਦਿੱਤੀ ਅਸ਼ਵਨੀ ਸ਼ਰਮਾ ਨੂੰ ਵਧਾਈ

ਮੈਂਬਰ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਅਸ਼ਵਨੀ ਸ਼ਰਮਾ (Ashwani Sharma) ਨੂੰ ਨਿਯੁਕਤੀ ਤੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਭਾਜਪਾ ਮਜ਼ਬੂਤ ਹੋਵੇਗੀ ਕਿਉਂਕਿ ਉਹ ਸੂਬੇ ਦੇ ਮੁੱਖ ਮੁੱਦਿਆਂ ਨੂੰ ਸਮਝਦੇ ਹਨ । ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸਮੇਂ ਸਿਰ ਫੈਸਲੇ ਲਈ ਪਾਰਟੀ ਲੀਡਰਸਿ਼ਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਸ਼ਵਨੀ ਸ਼ਰਮਾ ਦੀ ਸਮਾਵੇਸ਼ੀ ਲੀਡਰਸਿਪ ਅਤੇ ਮਜ਼ਬੂਤ ਜ਼ਮੀਨੀ ਪੱਧਰ `ਤੇ ਸੰਪਰਕ ਪਾਰਟੀ ਕੇਡਰ ਨੂੰ ਊਰਜਾਵਾਨ ਬਣਾਏਗਾ ਅਤੇ ਪੰਜਾਬ ਵਿੱਚ ਭਾਜਪਾ ਦੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰੇਗਾ ।

Read More : ਤੇਲੰਗਾਨਾ: ਭਾਜਪਾ ਵਿਧਾਇਕ ਟੀ ਰਾਜਾ ਨੇ ਪਾਰਟੀ ਤੋਂ ਦਿੱਤਾ ਅਸਤੀਫਾ

LEAVE A REPLY

Please enter your comment!
Please enter your name here