ਸੰਸਦ ਮੈਂਬਰ ਨੇ ਸੰਸਦ `ਚ ਚੁੱਕਿਆ ਨਹਿਰੀ ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਮੁੱਦਾ

0
2
Satnam Singh Sandhu

ਚੰਡੀਗੜ੍ਹ/ਮੋਹਾਲੀ, 29 ਜੁਲਾਈ 2025 : ਦੇਸ਼ ਭਰ ਦੇ ਖੇਤਾਂ ਤੱਕ ਪਾਣੀ ਦੀ ਪਹੁੰਚ ਵਧਾਉਣ ਦੇ ਮੰਤਵ ਨਾਲ ਪ੍ਰਧਾਨ ਮੰਤਰੀ ਰਸ਼ੀ ਸਿੰਚਾਈ ਯੋਜਨਾ (Prime Minister Rashi Irrigation Scheme) 2015-16 `ਚ ਸ਼ੁਰੂ ਕੀਤੀ ਗਈ ਸੀ, ਜਿਸ ਦਾ ਮੰਤਵ ਸਿੰਚਾਈ ਅਧੀਨ ਖੇਤੀਬਾੜੀ ਵਾਲੇ ਖੇਤਰ ਦਾ ਵਿਸਥਾਰ ਕਰਨ, ਪਾਣੀ ਦੀ ਵਰਤੋਂ `ਚ ਸੁਧਾਰ, ਪਾਣੀ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣਾ ਸੀ ।

ਕੇਂਦਰੀ ਜਲ ਸ਼ਕਤੀ ਮੰਤਰਾਲੇ ਵੱਲੋਂ ਪੰਜਾਬ `ਚ ਨਹਿਰੀ ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਰਾਵੀ ਦਰਿਆ `ਤੇ ਬਣੇ ਸ਼ਾਹਪੁਰਕੰਡੀ ਡੈਮ, ਸਰਹਿੰਦ ਤੇ ਰਾਜਸਥਾਨ ਫੀਡਰ ਨਹਿਰਾਂ ਦੀ ਮੁੜ ਉਸਾਰੀ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ

ਪ੍ਰਧਾਨ ਮੰਤਰੀ ਰਸ਼ੀ ਯੋਜਨਾ (ਪੀ. ਐਮ. ਕੇ. ਐਸ. ਵਾਈ.) ਇੱਕ ਵਿਆਪਕ ਯੋਜਨਾ ਹੈ, ਜਿਸ ਦੇ ਅਧੀਨ ਸਰਕਾਰ ਦੀਆਂ ਦੋ ਹੋਰ ਸਕੀਮਾਂ `ਐਕਸੀਲਰੇਟੇਡ ਇਰੀਗੇਸ਼ਨ ਬੈਨੀਫਿਟ ਪ੍ਰੋਗਰਾਮ (ਏ. ਆਈ. ਬੀ. ਪੀ.) ਤੇ `ਹਰ ਖੇਤ ਕੋ ਪਾਣੀ` (ਐਚ. ਕੇ. ਕੇ. ਪੀ.) ਚੱਲਾਈਆਂ ਜਾ ਰਹੀਆਂ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ ਨੇ ਸੰਸਦ ਦੇ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਐਮ. ਪੀ. (ਰਾਜ ਸਭਾ) ਸਤਨਾਮ ਸਿੰਘ ਸੰਧੂ (M. P. (Rajya Sabha) Satnam Singh Sandhu) ਵੱਲੋਂ ਭਾਰਤ ਸਰਕਾਰ ਨੇ ਦੇਸ਼ ਭਰ `ਚ ਨਵੀਆਂ ਨਹਿਰਾਂ ਦੀ ਉਸਾਰੀ ਲਈ ਯੋਜਨਾਵਾਂ ਤੇ ਉਨਾ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝਾ ਕਰਨ ਦੇ ਵੇਰਵਿਆਂ ਬਾਰੇ ਪੁੱਛੇ ਪ੍ਰਸ਼ਨ ਦਾ ਲਿਖਤ ਰੂਪ `ਚ ਉੱਤਰ ਦਿੰਦਿਆਂ ਕੀਤਾ।

ਕੇਂਦਰ ਸਰਕਾਰ ਤੋਂ ਨਹਿਰਾਂ ਦੀ ਨਵੀਨੀਕਰਨ, ਮੁੜ ਸੁਰਜੀਤ ਕਰਨ ਤੇ ਮੁੜ ਵਸੇਬੇ ਬਾਰੇ ਮੰਗਿਆ ਵੇਰਵਾ

ਕੇਂਦਰੀ ਰਾਜ ਮੰਤਰੀ ਨੇ ਅੱਗੇ ਦੱਸਿਆ ਕਿ 2016-17 ਦੌਰਾਨ ਪ੍ਰਧਾਨ ਮੰਤਰੀ ਰਸ਼ੀ ਯੋਜਨਾ ਅਧੀਨ 34.64 ਲੱਖ ਹੈਕਟੇਅਰ ਸਿੰਚਾਈ ਸਮਰੱਥਾ ਵਾਲੇ 99 ਵੱਡੇ ਤੇ ਮੀਡੀਅਮ ਸਿੰਚਾਈ ਪ੍ਰਾਜੈਕਟ (ਐਮ. ਐਮ. ਆਈ.) ਲਿਆਂਦੇ ਗਏ ਹਨ। ਕ੍ਰਿਰਸ਼ੀ ਯੋਜਨਾ 2.0 ਦੇ ਅਧੀਨ 5.60 ਲੱਖ ਹੈਕਟੇਅਰ ਸਿੰਚਾਈ ਸਮਰੱਥਾ ਵਾਲੇ 11 ਨਵੇਂ ਤੇਜ਼ ਸਿੰਚਾਈ ਲਾਭ ਪ੍ਰਾਜੈਕਟ ਜੋੜੇ ਗਏ ਹਨ। ਇਸ ਤੋਂ ਇਲਾਵਾ ਰੇਣੁਕਾ ਜੀ, ਲਖਵਾਰ ਤੇ ਸ਼ਾਹਪੁਰ ਕੰਢੀ ਵਰਗੇ ਕੌਮੀ ਪ੍ਰੋਜੈਕਟਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਦੇ ਨਾਲ ਹੀ 13,651.61 ਕਰੋੜ ਰੁਪਏ ਦੀ ਅਨੁਮਾਨਤ ਬਕਾਇਆ ਲਾਗਤ ਵਾਲੇ ਮਹਾਰਾਸ਼ਟਰ ਦੇ ਸਿੰਚਾਈ ਯੋਜਨਾਵਾਂ ਲਈ ਵਿਸ਼ੇਸ਼ ਪੈਕੇਜ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਨੇ ਕੀ ਕੀ ਦੱਸਿਆ

ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਚੌਧਰੀ (Union Minister of State for Water Resources Chaudhary) ਨੇ ਦੱਸਿਆ ਕਿ ਪੀ. ਐੱਮ. ਕੇ. ਐੱਸ. ਵਾਈ. 2.0 ਦੇ ਤਹਿਤ ਮਾਰਚ, 2021 ਤੋਂ ਬਾਅਦ 5.60 ਲੱਖ ਹੈਕਟੇਅਰ ਦੀ ਅੰਤਿਮ ਸਿੰਚਾਈ ਸਮਰੱਥਾ ਵਾਲੀਆਂ 11 ਨਵੀਆਂ ਏ. ਆਈ. ਬੀ. ਪੀ. ਯੋਜਨਾਵਾਂ ਨੂੰ ਪੂਰਾ ਕੀਤਾ ਗਿਆ ਹੈ । ਇਸ ਤੋਂ ਇਲਾਵਾ, ਰੇਣੂਕਾ, ਲਖਵਾਰ ਅਤੇ ਸ਼ਾਹਪੁਰ ਕੰਢੀ ਕੌਮੀ ਯੋਜਨਾਵਾਂ ਦੇ ਨਾਲ-ਨਾਲ ਰਾਜਸਥਾਨ ਫੀਡਰ ਅਤੇ ਸਰਹਿੰਦ ਫੀਡਰ ਦੀ 1 ਰੀਲਾਈਨਿੰਗ ਨੂੰ ਵੀ ਅਪ੍ਰੈਲ, 2021 ਤੋਂ ਪੀ. ਐਮ. ਕੇ. ਐਸ. ਵਾਈ.-ਏ. ਆਈ. ਬੀ. ਪੀ. ਰਾਹੀਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ।

ਇਸ ਦੇ ਨਾਲ ਹੀ ਮਹਾਰਾਸ਼ਟਰ ਦੇ 8 ਵੱਡੇ ਤੇ ਮੀਡੀਅਮ ਸਿੰਚਾਈ ਪ੍ਰਾਜੈਕਟ ਅਤੇ 83 ਸਰਫੇਸ ਮਾਈਨਰ ਇਰੀਗੇਸ਼ਨ (ਐਸ. ਐਮ. ਆਈ.) ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਇੱਕ ਵਿਸ਼ੇਸ਼ ਪੈਕੇਜ, ਜਿਸਦੀ ਅਨੁਮਾਨਤ ਬਕਾਇਆ ਲਾਗਤ ਅਪ੍ਰੈਲ, 2018 ਤੱਕ 13,651.61 ਕਰੋੜ ਰੁਪਏ ਹੈ, ਨੂੰ ਭਾਰਤ ਸਰਕਾਰ ਦੁਆਰਾ 2018-19 ਦੌਰਾਨ ਵਿੱਤੀ ਸਹਾਇਤਾ ਲਈ ਮਨਜ਼ੂਰੀ ਦਿੱਤੀ ਗਈ ਸੀ ।

Read More : ਸਤਨਾਮ ਸਿੰਘ ਸੰਧੂ ਨੇ ਕੀਤੀ ਸ਼ਹੀਦਾਂ ਨੂੰ ਭਾਰਤ ਰਤਨ ਦੇਣ ਦੀ ਮੰਗ

LEAVE A REPLY

Please enter your comment!
Please enter your name here