ਮੁੱਖ ਮੰਤਰੀ ਦੀ ਫਰਜ਼ੀ ਵੀਡੀਓ ਹਟਾਉਣ ਦੇ ਮੋਹਾਲੀ ਅਦਾਲਤ ਨੇ ਦਿੱਤੇ ਹੁਕਮ

0
7
Mohali court

ਮੋਹਾਲੀ, 23 ਅਕਤੂਬਰ 2025 : ਪੰਜਾਬ ਦੇ ਜਿ਼ਲਾ ਮੋਹਾਲੀ ਦੀ ਅਦਾਲਤ (Mohali Court) ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਵਾਇਰਲ ਹੋਈ ਫਰਜ਼ੀ ਵੀਡੀਓ ਤੁਰੰਤ ਫੇਸਬੁੱਕ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਅਦਾਲਤ ਨੇ ਇਤਰਾਜਯੋਗ ਪੋਸਟਾਂ (Objectionable postsObjectionable posts) 24 ਘੰਟਿਆਂ ਦੇ ਅੰਦਰ ਹਟਾਉਣ ਲਈ ਕਿਹਾ ਹੈ । ਇਥੇ ਹੀ ਬਸ ਨਹੀਂ ਗੂਗਲ ਨੂੰ ਵੀ ਸਰਚ ਨਤੀਜਿਆਂ ਵਿੱਚ ਅਜਿਹੀ ਸਮੱਗਰੀ ਦਿਖਾਈ ਦੇਣ ਤੋਂ ਰੋਕਣ ਦਾ ਹੁਕਮ ਦਿੱਤਾ ਗਿਆ ਹੈ ।

ਵੀਡੀਓਜ ਬਲਾਕ ਨਾ ਕਰਨ ਤੇ ਹੋਵੇੇਗੀ ਫੇਸਬੁੱਕ ਤੇ ਗੂਗਲ ਖਿਲਾਫ਼ ਕਾਰਵਾਈ

ਮਾਨਯੋਗ ਅਦਾਲਤ ਨੇ ਆਖਿਆ ਹੈ ਕਿ ਜੇਕਰ ਫੇਸਬੁੱਕ ਅਤੇ ਗੂਗਲ (Facebook and Google) ਵੀਡੀਓਜ਼ ਨੂੰ ਬਲਾਕ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਦੱਸਣਯੋਗ ਹੈ ਕਿ ਪਹਿਲਾਂ ਪੰਜਾਬ ਪੁਲਸ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਪੋਸਟਾਂ ਹਟਾਉਣ ਲਈ ਨੋਟਿਸ ਜਾਰੀ ਕੀਤੇ ਸਨ ।

ਵੀਡੀਓ ਪਾਉਣ ਵਾਲੇ ਨੇ ਰੱਖਿਆ ਸੀ ਇਕ ਮਿਲੀਅਨ ਡਾਲਰ ਦਾ ਨਾਮ

ਜਿਸ ਵਿਅਕਤੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਸਬੰਧਤ ਵੀਡੀਓਜ ਸੋਸ਼ਲ ਮੀਡੀਆ (Social media) ਤੇ ਅਪਲੋਡ ਕੀਤੀਆਂ ਗਈਆਂ ਹਨ ਵਲੋਂ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਜੇਕਰ ਕੋਈ ਇਹ ਸਾਬਤ ਕਰਦਾ ਹੈ ਕਿ ਇਹ ਵੀਡੀਓਜ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਦੁਆਰਾ ਬਣਾਈਆਂ ਗਈਆਂ ਹਨ ਤਾਂ ਉਸਨੂੰ ਇਕ ਮਿਲੀਅਨ ਡਾਲਰ ਦਾ ਇਨਾਮ ਦਿੱਤਾ ਜਾਵੇਗਾ ।

ਜਗਮਨ ਸਮਰਾ ਨੇ ਪੁਲਸ ਨੂੰ ਦਿੱਤੀ ਹੈ ਮੀਡੀਆ ਵਿਚ ਆਹਮੋ-ਸਾਹਮਣੇ ਸਾਹਮਣਾ ਕਰਨ ਦੀ ਚੁਣੌਤੀ

ਜਗਮਨ ਸਮਰਾ ਜਿਸ ਵਲੋਂ ਮੁੱਖ ਮੰਤਰੀ ਨਾਲ ਸਬੰਧਤ ਵੀਡੀਓਜ ਅਪਲੋਡ ਕੀਤੀਆਂ ਗਈਆਂ ਸਨ ਵਲੋਂ ਪੰਜਾਬ ਪੁਲਸ ਤੇ ਸਰਕਾਰ ਨੂੰ ਮੀਡੀਆ ਵਿਚ ਆਹਮੋ-ਸਾਹਮਣੇੇ ਸਾਹਮਣਾ ਕਰਨ ਦੀ ਚੁਣੌੌਤੀ ਵੀ ਦਿੱਤੀ ਗਈ ਹੈ।ਇਥੇ ਹੀ ਬਸ ਨਹੀਂ ਉਸਨੇ ਤਾਂ ਇਥੋਂ ਤੱਕ ਆਖ ਦਿੱਤਾ ਹੈ ਕਿ ਇਹ ਸਿਰਫ਼ ਟ੍ਰੇਲਰ ਹੈ ।

ਜਗਮਨ ਸਮਰਾ ਨੇ ਕੇਸ ਦਰਜ ਹੋਣ ਤੋਂ ਬਾਅਦ ਪੰਜ ਹੋਰ ਪੋਸਟਾਂ ਵੀ ਕੀਤੀਆਂ ਸਨ ਅਪਲੋਡ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ (Chief Minister of Punjab) ਦੀ ਫਰਜ਼ੀ ਵੀਡੀਓ ਅਪਲੋਡ ਕਰਨ ਵਾਲੇ ਵਿਅਕਤੀ ਜਗਮਨ ਸਮਰਾ ਨੇ ਮਾਮਲਾ ਦਰਜ ਹੋਣ ਤੋਂ ਬਾਅਦ ਫੋਟੋਆਂ ਅਤੇ ਵੀਡੀਓਜ਼ ਸਮੇਤ ਪੰਜ ਹੋਰ ਪੋਸਟਾਂ ਪੋਸਟ ਕੀਤੀਆਂ ਜਦੋਂ ਕਿ ਉਸ ਵਲੋਂ ਪਹਿਲਾਂ ਦੋ ਵੀਡੀਓ ਪੋਸਟ ਕੀਤੀਆਂ ਗਈਆਂ ਸਨ । ਦੱਸਣਯੋਗ ਹੈ ਕਿ ਜਗਮਨ ਸਮਰਾ ਵਿਰੁੱਧ ਮੋਹਾਲੀ ਦੇ ਸਟੇਟ ਸਾਈਬਰ ਕਰਾਈਮ ਪੁਲਸ ਸਟੇਸ਼ਨ ਵਿਚ ਕੇਸ ਦਰਜ ਕੀਤਾ ਗਿਆ ਸੀ ।

Read More : ਬਲਾਤਕਾਰ ਮਾਮਲਾ: ਮੋਹਾਲੀ ਅਦਾਲਤ ਪਾਦਰੀ ਬਜਿੰਦਰ ਮਾਮਲੇ ‘ਚ ਸੁਣਾਏਗੀ ਫੈਸਲਾ

LEAVE A REPLY

Please enter your comment!
Please enter your name here