ਮੋਹਾਲੀ: ਲਿਫਟ ‘ਚ ਫਸੇ 9 ਲੋਕ; ਡੇਢ ਘੰਟਾ ਸੁੱਕੇ ਰਹੇ ਸਾਹ; ਤੇ ਫਿਰ…

0
17

ਮੋਹਾਲੀ: ਲਿਫਟ ‘ਚ ਫਸੇ 9 ਲੋਕ; ਡੇਢ ਘੰਟਾ ਸੁੱਕੇ ਰਹੇ ਸਾਹ; ਤੇ ਫਿਰ…

ਮੁਹਾਲੀ ਸਿਟੀ ਸੈਂਟਰ-2 ਦੇ ਬਲਾਕ ਐਫ ਦੀ ਲਿਫਟ ਬੀਤੀ ਰਾਤ ਅਚਾਨਕ ਜਾਮ ਹੋ ਗਈ। ਲਿਫਟ ਵਿੱਚ 2 ਐਨ.ਆਰ.ਆਈ ਸਮੇਤ 9 ਲੋਕ ਮੌਜੂਦ ਸਨ, ਜੋ ਕਾਫੀ ਘਬਰਾ ਗਏ। ਇਸ ਦੀ ਸੂਚਨਾ ਤੁਰੰਤ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਜਾਣਕਾਰੀ ਮੁਤਾਬਕ ਲਿਫਟ ਪਹਿਲੀ ਅਤੇ ਗਰਾਊਂਡ ਫਲੋਰ ਦੇ ਵਿਚਕਾਰ ਫਸ ਗਈ। ਲਿਫਟ ‘ਚ ਮੌਜੂਦ ਲੋਕ ਅਚਾਨਕ ਇਸ ਸਥਿਤੀ ਕਾਰਨ ਘਬਰਾ ਗਏ। ਇਸ ਦੌਰਾਨ ਕਈ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿਤੀ ਸੂਚਨਾ

ਜਦ ਬਾਹਰ ਖੜ੍ਹੇ ਇਕ ਵਿਅਕਤੀ ਨੇ ਇਹ ਆਵਾਜ਼ ਸੁਣੀ ਅਤੇ ਉਸਨੇ ਤੁਰੰਤ ਹੋਰ ਲੋਕਾਂ ਨੂੰ ਇਕੱਠਾ ਕੀਤਾ ਅਤੇ ਕਿਸੇ ਤਰ੍ਹਾਂ ਲਿਫਟ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਕਈ ਕੋਸ਼ਿਸ਼ਾਂ ਦੇ ਬਾਵਜੂਦ ਲਿਫਟ ਨਹੀਂ ਖੁੱਲ੍ਹੀ ਅਤੇ ਡੇਢ ਘੰਟੇ ਤੱਕ ਲਿਫਟ ‘ਚ ਫਸੇ ਲੋਕਾਂ ਦੇ ਸਾਹ ਰੁਕੇ ਰਹੇ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।

ਡੇਢ ਘੰਟੇ ਬਾਅਦ ਬਾਹਰ ਨਿਕਲੇ ਲੋਕ

ਫਾਇਰ ਵਿਭਾਗ ਦੀ ਟੀਮ ਨੇ ਪਹਿਲਾਂ ਲਿਫਟ ਦਾ ਦਰਵਾਜਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਕਾਮਯਾਬ ਨਾ ਹੋਏ ਤਾਂ ਕਟਰ ਦੀ ਮਦਦ ਨਾਲ ਲਿਫਟ ਦੇ ਉਪਰਲੇ ਹਿੱਸੇ ਨੂੰ ਕੱਟ ਦਿੱਤਾ ਗਿਆ। ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਸਾਰੇ 9 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

LEAVE A REPLY

Please enter your comment!
Please enter your name here