ਮੋਗਾ ‘ਚ ਦੋ ਨੌਜਵਾਨਾਂ ‘ਤੇ ਪਲਟਿਆ ਟਰੱਕ, ਟਾਇਰ ਬਦਲਦੇ ਸਮੇਂ ਵਾਪਰਿਆ ਹਾਦਸਾ

0
10

ਮੋਗਾ ਦੇ ਪਿੰਡ ਮਹਿਣਾ ਨੇੜੇ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਹੈ ਇਥੇ ਇਕ ਖਾਦ ਨਾਲ ਭਰੇ ਟਰੱਕ ਦਾ ਟਾਇਰ ਫਟ ਗਿਆ ਅਤੇ ਦੋ ਨੌਜਵਾਨਾਂ ‘ਤੇ ਪਲਟ ਗਿਆ। ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖਮੀ ਹੈ। ਮ੍ਰਿਤਕ ਦੀ ਪਛਾਣ 28 ਸਾਲਾ ਲਵਪ੍ਰੀਤ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲਵਪ੍ਰੀਤ ਸਿੰਘ ਇੰਦਰਗੜ੍ਹ ਤੋਂ ਆਲੂ ਡਿਲਿਵਰ ਕਰ ਕੇ ਵਾਪਸ ਆ ਰਿਹਾ ਸੀ। ਰਸਤੇ ਵਿਚ ਉਸ ਨੇ ਇਕ ਟਰੱਕ ਖੜ੍ਹਾ ਦੇਖਿਆ, ਜਿਸ ਦਾ ਟਾਇਰ ਫਟਿਆ ਹੋਇਆ ਸੀ। ਲਵਪ੍ਰੀਤ ਅਤੇ ਉਸਦੇ ਸਾਥੀ ਵਿਸਾਖਾ ਸਿੰਘ ਨੇ ਟਰੱਕ ਡਰਾਈਵਰ ਦੀ ਮਦਦ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਟਾਇਰ ਬਦਲਦੇ ਸਮੇਂ ਜੈਕ ਫਿਸਲ ਗਿਆ ਅਤੇ ਖਾਦ ਨਾਲ ਭਰਿਆ ਟਰੱਕ ਦੋਵਾਂ ‘ਤੇ ਜਾ ਡਿੱਗਾ।

ਸਥਾਨਕ ਲੋਕਾਂ ਦੀ ਮਦਦ ਨਾਲ ਦੋਵਾਂ ਨੂੰ ਟਰੱਕ ਹੇਠੋਂ ਬਾਹਰ ਕੱਢਿਆ ਗਿਆ। ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਲਵਪ੍ਰੀਤ ਨੂੰ ਮ੍ਰਿਤਕ ਐਲਾਨ ਦਿੱਤਾ। ਵਿਸਾਖਾ ਸਿੰਘ ਦਾ ਇਲਾਜ ਜਾਰੀ ਹੈ। ਮ੍ਰਿਤਕ ਲਵਪ੍ਰੀਤ ਮੁੱਲਾਪੁਰ ਦਾ ਰਹਿਣ ਵਾਲਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here