31 ਮਈ ਨੂੰ ਪੰਜਾਬ ‘ਚ ਫੇਰ ਵੱਜਣਗੇ ਖ਼ਤਰੇ ਦੇ ਘੁੱਗੂ

0
47

ਚੰਡੀਗੜ੍ਹ, 30 ਮਈ 2025 – ਪੰਜਾਬ ’ਚ ‘ਆਪ੍ਰੇਸ਼ਨ ਸ਼ੀਲਡ’ ਹੇਠ ਦੂਜੀ ਸਿਵਲ ਡਿਫੈਂਸ ਮੌਕ ਡਰਿੱਲ 31 ਮਈ ਨੂੰ ਸ਼ਾਮ 6 ਵਜੇ ਕੀਤੀ ਜਾਵੇਗੀ। ਇਸੇ ਸਬੰਧੀ ਸਿਵਲ ਡਿਫੈਂਸ ਰੂਲਜ਼ 1968 ਦੀ ਧਾਰਾ 19 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਦੀ ਪੱਛਮੀ ਸਰਹੱਦ ਨਾਲ ਲੱਗਦੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਜ਼ਿਲ੍ਹਿਆਂ ’ਚ ਦੂਜਾ ਸਿਵਲ ਡਿਫੈਂਸ ਅਭਿਆਸ ‘ਆਪ੍ਰੇਸ਼ਨ ਸ਼ੀਲਡ’ ਕਰਵਾਉਣ ਦਾ ਫ਼ੈਸਲਾ ਕੀਤਾ ਹੈ।

ਸੰਵੇਦਨਸ਼ੀਲ ਖੇਤਰਾਂ/ਥਾਵਾਂ ’ਚ ਐਮਰਜੈਂਸੀ/ ਮਹੱਤਵਪੂਰਨ ਸੇਵਾਵਾਂ ਨੂੰ ਛੱਡ ਕੇ ਬਲੈਕਆਊਟ ਸਬੰਧੀ ਸਾਰੇ ਅਭਿਆਸ ਕੀਤੇ ਜਾਣਗੇ ਅਤੇ ਹਵਾਈ ਹਮਲੇ ਵਾਲੇ ਸਾਇਰਨ ਵਜਾਏ ਜਾਣਗੇ।

ਇਸ ਤੋਂ ਪਹਿਲਾਂ 7 ਮਈ ਨੂੰ ਦੇਸ਼ ਦੇ 244 ਜ਼ਿਲ੍ਹਿਆਂ ‘ਚ ਮੌਕ ਡਰਿੱਲ ਕੀਤੀ ਗਈ ਸੀ। ਇਸ ‘ਚ ਨਾਗਰਿਕਾਂ ਨੂੰ ਹਮਲੇ ਦੌਰਾਨ ਆਪਣੀ ਰੱਖਿਆ ਕਰਨ ਦੀ ਸਿਖਲਾਈ ਦਿੱਤੀ ਗਈ ਸੀ। ਅਜਿਹਾ ਇਸ ਲਈ ਕੀਤਾ ਗਿਆ ਸੀ ਤਾਂ ਜੋ ਜੰਗ ਦੀ ਸਥਿਤੀ ‘ਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਦੇਸ਼ ‘ਚ ਆਖ਼ਰੀ ਵਾਰ ਅਜਿਹੀ ਮੌਕ ਡਰਿੱਲ 1971 ‘ਚ ਕੀਤੀ ਗਈ ਸੀ। ਉਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਹੋਈ ਸੀ। ਇਹ ਮੌਕ ਡਰਿੱਲ ਜੰਗ ਦੌਰਾਨ ਕੀਤੀ ਗਈ ਸੀ।

ਪੰਜਾਬ ‘ਚ ਇਹ ਮੌਕ ਡ੍ਰਿੱਲ, ਜੋ ਪਹਿਲਾਂ 29 ਮਈ 2025 ਲਈ ਨਿਰਧਾਰਤ ਕੀਤੀ ਗਈ ਸੀ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਨਾਲ ਪੰਜਾਬ ਦੇ ਸਿਵਲ ਡਿਫੈਂਸ ਸਟਾਫ ਦੀ ਜਾਰੀ ਸਿਖਲਾਈ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇਹ ਮੁੜ ਇਸ ਮੌਕ ਡ੍ਰਿੱਲ ਦੀ ਤਰੀਕ 31 ਮਈ ਨਿਰਧਾਰਤ ਕੀਤੀ ਗਈ ਹੈ।

 

LEAVE A REPLY

Please enter your comment!
Please enter your name here