ਵਿਧਾਇਕ ਕੋਹਲੀ ਨੇ ਕੀਤੀ ਰੋਗੀ ਕਲਿਆਣ ਸੰਮਤੀ ਦੀ ਬੈਠਕ

0
22
MLA Kohli

ਪਟਿਆਲਾ 19 ਸਤੰਬਰ 2025 : ਪੰਜਾਬ ਸਰਕਾਰ (Punjab Government) ਵੱਲੋਂ ਸਿਹਤ ਖੇਤਰ ਨੂੰ ਮਜਬੂਤ ਕਰਨ ਲਈ ਨਿਰੰਤਰ ਉਪਰਾਲਿਆਂ ਨੂੰ ਉਜਾਗਰ ਕਰਦਿਆਂ ਪਟਿਆਲਾ ਸ਼ਹਿਰੀ ਹਲਕੇ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮਾਤਾ ਕੋਸ਼ਲਿਆ ਹਸਪਤਾਲ ਵਿੱਚ ਆਯੋਜਿਤ ਰੋਗੀ ਕਲਿਆਣ ਸਮਿਤੀ (Patient Welfare Committee) ਦੀ ਮੀਟਿੰਗ ਦੌਰਾਨ ਕਿਹਾ ਕਿ ਹਸਪਤਾਲ ਵਿੱਚ ਮਰੀਜਾਂ ਲਈ ਸਹੂਲਤਾਂ ਵਿੱਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਸਰਕਾਰ ਦੀ ਵਚਨਬੱਧਤਾ ਸਿੱਧੀ ਤਰ੍ਹਾਂ ਲੋਕਾਂ ਤੱਕ ਪੰਹੁਚ ਰਹੀ ਹੈ ਅਤੇ ਹਸਪਤਾਲ ਦੀਆਂ ਸੇਵਾਵਾਂ ਵਿੱਚ ਪਹਿਲਾਂ ਨਾਲੋ ਕਾਫੀ ਸੁਧਾਰ ਆਇਆ ਹੈ ।

ਫਾਰਮੈਸੀ ਅਤੇ ਧਾਤਰੀ ਮਾਵਾਂ ਲਈ ਕਮਰਾ ਬਨਾਉਣ ਦੀ ਦਿੱਤੀ ਮਨਜੂਰੀ : ਅਜੀਤ ਪਾਲ ਸਿੰਘ ਕੋਹਲੀ

ਵਿਧਾਇਕ ਅਜੀਤ ਪਾਲ ਸਿੰਘ ਕੋਹਲੀ (MLA Ajit Pal Singh Kohli) ਨੇ ਦੱਸਿਆ ਕਿ ਰੋਗੀ ਕਲਿਆਣ ਸੰਮਿਤੀ ਵੱਲੋਂ ਹਸਪਤਾਲ ਵਿੱਚ ਨਵਾਂ ਫਾਰਮੈਸੀ ਕਮਰਾ ਅਤੇ ਧਾਤਰੀ ਮਾਵਾਂ ਲਈ ਵਿਸ਼ੇਸ਼ ਕਮਰਾ (ਮਾਵਾਂ ਨੂੰ ਦੁੱਧ ਪਿਲਾਉਣ ਲਈ) ਬਨਾਉਣ ਦੀ ਮਨਜੂਰੀ ਦਿੱਤੀ ਗਈ ਹੈ , ਜਿਸ ਰਾਹੀ ਮਾਵਾਂ ਅਤੇ ਨਵਜਨਮੇ ਬੱਚਿਆਂ ਦੀ ਸਿਹਤ ਸੰਭਾਲ ਵਿੱਚ ਸੁਧਾਰ ਹੋਵੇਗਾ ।

ਹਸਪਤਾਲ ਵਿੱਚ ਸਫਾਈ ਪ੍ਰਣਾਲੀ ਵਿੱਚ ਬਹੁਤ ਜਿਆਦਾ ਸੁਧਾਰ ਆਇਆ ਹੈ

ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਹਸਪਤਾਲ ਵਿੱਚ ਸਫਾਈ ਪ੍ਰਣਾਲੀ ਵਿੱਚ ਬਹੁਤ ਜਿਆਦਾ ਸੁਧਾਰ ਆਇਆ ਹੈ ਅਤੇ ਪਹਿਲਾਂ ਨਾਲੋਂ ਮਰੀਜਾਂ ਦੀ ਪਹੁੰਚ ਵਿੱਚ ਵੀ ਵਾਧਾ ਹੋਇਆ ਹੈ । ਉਹਨਾਂ ਕਿਹਾ ਕਿ ਹਸਪਤਾਲ ਵਿੱਚ ਸਟਾਫ ਵੀ ਹੋਰ ਮੁਹੱਈਆ ਕਰਵਾਇਆ ਜਾਵੇਗਾ ਅਤੇ ਹੋਰ ਨਵੀਆਂ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ । ਉਹਨਾਂ ਰੋਗੀ ਕਲਿਆਣ ਸੰਮਤੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ । ਉਹਨਾਂ ਕਿਹਾ ਕਿ ਹਸਪਤਾਲ ਦੀ ਸਫ਼ਾਈ ਪ੍ਰਣਾਲੀ ਵਿੱਚ ਹੁਣ ਬਹੁਤ ਸੁਧਾਰ ਕੀਤੇ ਗਏ ਹਨ ਅਤੇ ਹੁਣ ਮਰੀਜਾਂ ਲਈ ਹਸਪਤਾਲ ਵਿੱਚ ਪਹੁੰਚਣਾ ਪਹਿਲਾਂ ਨਾਲੋਂ ਕਾਫ਼ੀ ਆਸਾਨ ਹੋਇਆ ਹੈ ।

ਹਸਪਤਾਲ ਵਿੱਚ ਸਟਾਫ ਦੀ ਕਮੀ ਨੂੰ ਦੂਰ ਕਰਨ ਲਈ ਹੋਰ ਮੈਡੀਕਲ ਅਤੇ ਸਹਾਇਕ ਕਰਮਚਾਰੀ ਤਾਇਨਾਤ ਕੀਤੇ ਜਾਣਗੇ

ਉਹਨਾਂ ਕਿਹਾ ਕਿ ਹਸਪਤਾਲ ਵਿੱਚ ਸਟਾਫ ਦੀ ਕਮੀ (Staff shortage) ਨੂੰ ਦੂਰ ਕਰਨ ਲਈ ਹੋਰ ਮੈਡੀਕਲ ਅਤੇ ਸਹਾਇਕ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਅਤੇ ਭਵਿੱਖ ਵਿੱਚ ਹੋਰ ਨਵੀਆਂ ਸਹੂਲਤਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ । ਇਸ ਮੌਕੇ ਸੰਜੇ ਕਮਰਾ, ਡਾ. ਜਸਬੀਰ ਸਿੰਘ ਗਾਂਧੀ, ਮਲਕੀਤ ਸਿੰਘ ਮਾਨ, ਮਨਜੀਤ ਸਿੰਘ ਜੌੜਾਮਾਜਰਾ, ਡਾ: ਵਿਕਾਸ ਗੋਇਲ, ਐਸ. ਐਮ. ਓ. ਡਾ. ਅਸ਼ਰਫ਼ਜੀਤ ਚਾਹਲ ਅਤੇ ਭਾਰਤ ਗੋਇਲ ਹਾਜਰ ਸਨ ।

Read More : ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ

LEAVE A REPLY

Please enter your comment!
Please enter your name here