MLA ਦੇਵ ਮਾਨ ਦੇ ਪਿਤਾ ਦਾ ਹੋਇਆ ਦਿਹਾਂਤ
ਨਾਭਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੂੰ ਡੂੰਘਾ ਸਦਮਾ ਲੱਗਾ ਹੈ। ਉਨ੍ਹਾਂ ਦੇ ਪਿਤਾ ਲਾਲ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਉਹ 92 ਸਾਲ ਦੇ ਸਨ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਪਟਿਆਲਾ ਹਲਕਾ ਦੇ ਸਨੌਰ ਦੇ ਪਿੰਡ ਫਤਿਹਪੁਰ ਰਾਜਪੂਤਾਂ ਵਿਖੇ ਕਰੀਬ 12:30 ਵਜੇ ਹੋਵੇਗਾ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਪਤਨੀ ਨੂੰ ਭੇਜਿਆ 850 ਕਰੋੜ ਦਾ ਨੋਟਿਸ, ਪੜ੍ਹੋ ਕੀ ਹੈ ਪੂਰਾ ਮਾਮਲਾ
ਐਮ ਐਲ ਏ ਗੁਰਦੇਵ ਸਿੰਘ ਦੇਵ ਮਾਨ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ “ਮੇਰੇ ਪਿਤਾ ਜੀ ਲਾਲ ਸਿੰਘ ਜੀ ਇਸ ਸੰਸਾਰ ਵਿੱਚ ਨਹੀਂ ਰਹੇ। ਸਤਿਕਾਯੋਗ ਪਿਤਾ ਜੀ ਸਾਨੂੰ ਸਭ ਨੂੰ ਛੱਡ ਕੇ ਗੁਰੂ ਮਹਾਰਾਜ ਜੀ ਦੇ ਚਰਨਾ ਵਿੱਚ ਜਾ ਵਿਰਾਜੇ ਹਨ। ਸੰਸਕਾਰ ਅੱਜ ਮਿਤੀ 28-11-2024 ਮੇਰੇ ਜੱਦੀ ਪਿੰਡ ਫਤਿਹਪੁਰ ਰਾਜਪੂਤਾਂ , ਨੇੜੇ ਸਨੌਰ ਜਿਲਾ ਪਟਿਆਲਾ ਵਿਖੇ ਬਾਅਦ ਦੁਪਹਿਰ 12 :30 ਵਜੇ ਕੀਤਾ ਜਾਵੇਗਾ।” ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।