ਪਟਿਆਲਾ, 16 ਨਵੰਬਰ 2025 : ਪਟਿਆਲਾ ਮੀਡੀਆ ਕਲੱਬ (Patiala Media Club) ਵਿਖੇ ਕੌਮੀ ਪ੍ਰੈਸ ਦਿਹਾੜੇ ’ਤੇ ਅਮਰ ਹਸਪਤਾਲ ਦੇ ਸਹਿਯੋਗ ਨਾਲ ਮੈਡੀਕਲ ਕੈਂਪ (Medical camp) ਲਗਾਇਆ ਗਿਆ ।
ਕੈਂਪ ਦਾ ਉਦਘਾਟਨ ਜ਼ਿਲ੍ਹਾ ਲੋਕ ਸੰਪਰਕ ਅਫਸਰ ਭੁਪੇਸ਼ ਚੱਠਾ ਨੇ ਕੀਤਾ
ਕੈਂਪ ਦਾ ਉਦਘਾਟਨ ਜ਼ਿਲ੍ਹਾ ਲੋਕ ਸੰਪਰਕ ਅਫਸਰ ਭੁਪੇਸ਼ ਚੱਠਾ ਨੇ ਕੀਤਾ ਜਦੋਂ ਕਿ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸਹਾਇਕ ਲੋਕ ਸੰਪਰਕ ਅਫਸਰ (ਏ. ਪੀ. ਆਰ. ਓ.) ਸਰਦਾਰ ਹਰਦੀਪ ਸਿੰਘ ਅਤੇ ਅਮਰ ਹਸਪਤਾਲ ਦੇ ਕੋਆਰਡੀਨੇਟਰ ਸਰਦਾਰ ਸਤਨਾਮ ਸਿੰਘ ਸ਼ਾਮਲ ਹੋਏ । ਕੈਂਪ ਵਿਚ ਖੂਨ ਦੇ ਟੈਸਟ, ਹੈਪੇਟਾਈਟਸ-ਬੀ ਅਤੇ ਸੀ ਦੇ ਟੈਸਟ ਵੀ ਮੁਫਤ ਕੀਤੇ ਗਏ ।
ਕੈਂਪ ਵਿਚ ਦਿਲੋ ਦੇ ਰੋਗਾਂ ਦੇ ਮਾਹਿਰ ਡਾਕਟਰ ਵਿਵੇਕ ਸਿੰਗਲਾ, ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਕੇ. ਐਸ. ਗਰੋਵਰ, ਚਮੜੀ ਰੋਗਾਂ ਦੇ ਮਾਹਿਰ ਡਾ. ਸ਼ਿਮੋਨਾ ਗਰਗ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਪਿਯੂਸ਼ ਮਿੱਤਲ ਨੇ ਮਰੀਜ਼ਾਂ ਦਾ ਮੁਫਤ ਚੈਕਅਪ (Free check-up of patients) ਕੀਤਾ ਅਤੇ ਮੁਫਤ ਦਵਾਈਆਂ ਪ੍ਰਦਾਨ ਕੀਤੀਆਂ ।
ਉਹਨਾਂ ਨੂੰ ਆਪਣੇ ਪੱਤਰਕਾਰੀ ਦੇ ਸਫਰ ’ਤੇ ਬਹੁਤ ਮਾਣ ਹੈ ਤੇ ਹਮੇਸ਼ਾ ਰਹੇਗਾ : ਭੁਪੇਸ਼ ਚੱਠਾ
ਮੁੱਖ ਮਹਿਮਾਨ ਭੁਪੇਸ਼ ਚੱਠਾ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਜਿਸ ਪਟਿਆਲਾ ਮੀਡੀਆ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਸੀ, ਅੱਜ ਉਸੇ ਕਲੱਬ ਵਿਚ ਸਾਥੀਆਂ ਨੇ ਮਾਣ ਤੇ ਸਤਿਕਾਰ ਬਖਸ਼ਿਆ ਹੈ । ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਪੱਤਰਕਾਰੀ ਦੇ ਸਫਰ ’ਤੇ ਬਹੁਤ ਮਾਣ ਹੈ ਤੇ ਹਮੇਸ਼ਾ ਰਹੇਗਾ ।
ਇਸ ਮੌਕੇ ਕਲੱਬ ਦੇ ਮੁੱਖ ਸਲਾਕਹਾਰ ਰਾਣਾ ਰਣਧੀਰ ਨੇ ਕੌਮੀ ਪ੍ਰੈਸ ਦਿਹਾੜੇ (National Press Day) ਦੇ ਪਿਛੋਕੜ ਦੀ ਜਾਣਕਾਰੀ ਦਿੱਤੀ ਜਦੋਂ ਕਿ ਬਾਨੀ ਪ੍ਰਧਾਨ ਸਰਦਾਰ ਰਵੇਲ ਸਿੰਘ ਭਿੰਡਰ ਨੇ ਕਲੱਬ ਦੇ ਇਤਿਹਾਸ ’ਤੇ ਝਾਤ ਪਾਈ । ਮੰਚ ਸੰਚਾਲਨ ਸਾਬਕਾ ਪ੍ਰਧਾਨ ਨਵਦੀਪ ਢੀਂਗਰਾ ਨੇ ਬਾਖੂਬੀ ਕੀਤਾ ।
ਇਸ ਮੌਕੇ ਕੌਣ ਕੌਣ ਸੀ ਮੌਜੂਦ
ਇਸ ਮੌਕੇ ਕਲੱਬ ਪ੍ਰਧਾਨ ਪਰਮੀਤ ਸਿੰਘ, ਮੀਤ ਪ੍ਰਧਾਨ ਜਗਤਾਰ ਸਿੰਘ, ਜੁਆਇੰਟ ਸਕੱਤਰ ਜਤਿੰਦਰ ਗਰੋਵਰ, ਕਮਲ ਦੂਆ, ਅਨੂ ਅਲਬਰਟ, ਗੁਲਸ਼ਨ ਸ਼ਰਮਾ, ਹਰਜੀਤ ਸਿੰਘ ਨਿੱਝਰ, ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ, ਸੁੰਦਰ ਸ਼ਰਮਾ, ਅਜੈ ਸ਼ਰਮਾ,ਕਮਰਇੰਦਰ ਸਿੰਘ, ਰਾਜਦੀਪ ਕੌਰ ਥਿੰਦ, ਜਸਵਿੰਦਰ ਜੁਲਕਾਂ, ਆਸ਼ੂਤੋਸ਼, ਮਨੀ ਸਿੰਘ ਸਮੇਤ ਅਮਰ ਹਸਪਤਾਲ ਦੇ ਡਾਕਟਰ, ਪੈਰਾ ਮੈਡੀਕਲ ਸਟਾਫ ਅਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ ।
Read More : ਅੱਖਾਂ ਦੇ ਮੈਡੀਕਲ ਕੈਂਪ ‘ਚ ਪਹੁੰਚੇ ਡਾ ਬਲਜੀਤ ਕੌਰ, ਮਰੀਜ਼ਾਂ ਦੀਆਂ ਅੱਖਾਂ ਦੀ ਖੁਦ ਕੀਤੀ ਜਾਂਚ









