ਨਵਾਂ ਗਾਉਂ (ਸਾਹਿਬਜ਼ਾਦਾ ਅਜੀਤ ਸਿੰਘ ਨਗਰ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਆਪਣੇ ਤਿੰਨ ਸਾਲ ਪੂਰੇ ਹੋਣ ’ਤੇ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਲੱਗਦੇ ਕਾਨੇ ਕਾ ਬਾੜਾ, ਟਾਂਡਾ-ਟਾਂਡੀ ਦੇ ਬਾਸ਼ਿੰਦਿਆਂ ਨੂੰ ਪਟਿਆਲਾ ਕੀ ਰਾਓ ਨਦੀ ’ਤੇ ਪੰਜ ਹਾਈ ਲੈਵਲ ਪੁਲਾਂ ਦੀ ਸ਼ੁਰੂਆਤ ਕਰਵਾ ਕੇ ਵੱਡਾ ਤੋਹਫ਼ਾ ਦਿੱਤਾ ਗਿਆ।
5 ਹਾਈ-ਲੈਵਲ ਪੁੱਲਾਂ ਦੀ ਉਸਾਰੀ ਦੀ ਸ਼ੁਰੂਆਤ
ਐਮ ਐਲ ਏ ਅਨਮੋਲ ਗਗਨ ਮਾਨ ਨੇ ਇਸ 11.22 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਹ ਪੰਜ ਪੁੱਲ 10 ਮਹੀਨਿਆਂ ਦੇ ਰਿਕਾਰਡ ਸਮੇਂ ’ਚ ਮੁਕੰਮਲ ਕਰ ਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਅੱਜ ਪਹਿਲੀ ਵਾਰ ਇਸ ਇਲਾਕੇ ਦੇ ਲੋਕਾਂ ਨੂੰ ਉਨ੍ਹਾਂ ਦੀ ਵੱਡੀ ਤੇ ਚਿਰੋਕਣੀ ਮੰਗ ਪੂਰੀ ਹੋਣ ਦੀ ਆਸ ਬੱਝੀ ਹੈ, ਜਿਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਗਈ ਪਹਿਲਕਦਮੀ ਸ਼ਲਾਘਾਯੋਗ ਹੈ।
ਲੋਕਾਂ ਨੂੰ ਨਹੀਂ ਆਵੇਗੀ ਮੁਸ਼ਕਿਲ
ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਇਸ ਇਲਾਕੇ ’ਚ ਆਪਣੀ ਚੋਣ ਦੌਰਾਨ ਵੋਟਾਂ ਮੰਗੀਆਂ ਸਨ ਤਾਂ ਉਸ ਮੌਕੇ ਲੋਕਾਂ ਦੀ ਇੱਕੋ ਮੰਗ ਸੀ ਕਿ ਇਸ ਇਲਾਕੇ ਦੇ ਪਛੜੇਪਣ ਨੂੰ ਦੂਰ ਕਰਨ ਲਈ ਨਵਾਂ ਗਾਉਂ ਤੋਂ ਕਾਨੇ ਕਾ ਬਾੜਾ ਅਤੇ ਟਾਂਡਾ-ਟਾਂਡੀ ਸੜ੍ਹਕ ’ਤੇ ਪਟਿਆਲਾ ਕੀ ਰਾਓ ਨਦੀ ’ਤੇ ਇਹ ਪੰਜ ਪੁੱਲ ਜ਼ਰੂਰ ਬਣਾਏ ਜਾਣ। ਉਨ੍ਹਾਂ ਕਿਹਾ ਕਿ ਬਾਰਸ਼ੀ ਮੌਸਮ ਦੌਰਾਨ ਜਦੋਂ ਪਟਿਆਲਾ ਕੀ ਰਾਓ ਨਦੀ ’ਚ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਹੈ ਤਾਂ ਇਹ ਇਲਾਕਾ ਬਾਕੀ ਜ਼ਿਲ੍ਹੇ ਨਾਲੋਂ ਕੱਟਿਆ ਜਾਂਦਾ ਸੀ ਪਰੰਤੂ ਹੁਣ ਪੁੱਲ ਬਣਨ ਨਾਲ ਲੋਕਾਂ ਨੂੰ ਅਜਿਹੀ ਮੁਸ਼ਕਿਲ ਕਦੇ ਵੀ ਨਹੀਂ ਆਵੇਗੀ। ਇਹ ਪੰਜ ਪੁੱਲ ਸਵਾ ਕਿਲੋਮੀਟਰ ਦੇ ਨਦੀ ਦੇ ਵਹਾਅ ਦਰਮਿਆਨ ਵੱਖ-ਵੱਖ ਥਾਂਵਾਂ ’ਤੇ ਬਣਾਏ ਜਾ ਰਹੇ ਹਨ।
ਭਾਰ ਘਟਾਉਣ ਦੇ ਨਾਲ-ਨਾਲ ਇਨ੍ਹਾਂ ਸਮੱਸਿਆਵਾਂ ‘ਚ ਵੀ ਬਹੁਤ ਫਾਇਦੇਮੰਦ ਹੈ ਗ੍ਰੀਨ ਟੀ