ਲੁਧਿਆਣਾ ਨੂੰ ਅੱਜ ਮਿਲੇਗਾ ਨਵਾਂ ਮੇਅਰ, ਚਰਚਾ ‘ਚ ਹਨ ਇਹ ਨਾਮ
ਲੁਧਿਆਣਾ ਨੂੰ ਅੱਜ ਨਵਾਂ ਮੇਅਰ ਮਿਲਣ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸ਼ਹਿਰ ਨੂੰ ਇਸ ਵਾਰ ਮਹਿਲਾ ਮੇਅਰ ਮਿਲੇਗੀ। ਇਸ ਲਈ ਨਿਧੀ ਗੁਪਤਾ, ਪ੍ਰਿੰਸੀਪਲ ਇੰਦਰਜੀਤ ਕੌਰ, ਮਨਿੰਦਰ ਕੌਰ ਘੁੰਮਣ ਅਤੇ ਅੰਮ੍ਰਿਤ ਵਰਸ਼ਾ ਰਾਮਪਾਲ ਦੇ ਨਾਮ ਚਰਚਾ ‘ਚ ਹਨ। ਕੌਂਸਲਰਾਂ ਦੇ ਸਹੁੰ ਚੁੱਕਣ ਮਗਰੋਂ ਮੇਅਰ ਦਾ ਐਲਾਨ ਕੀਤਾ ਜਾਵੇਗਾ। ਲੁਧਿਆਣਾ ਦੇ ਗੁਰੂ ਨਾਨਕ ਦੇਵ ਭਵਨ ‘ਚ ਸਮਾਗਮ ਹੋਵੇਗਾ। ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਸਵੇਰੇ 11 ਵਜੇ ਏ-ਜ਼ੋਨ ਨਗਰ ਨਿਗਮ ਦਫ਼ਤਰ ਵਿਖੇ ਮੀਡੀਆ ਨਾਲ ਗੱਲਬਾਤ ਕਰਨਗੇ। ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਿਗਮ ਨੇ ਸੀਨੀਅਰ ਅਧਿਕਾਰੀ ਤਾਇਨਾਤ ਕੀਤੇ ਹਨ।
ਤਿਆਰੀਆਂ ‘ਚ ਜੁਟੇ ਅਧਿਕਾਰੀ
ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਸੱਤਵੇਂ ਮੇਅਰ ਦੀ ਚੋਣ ਦੀਆਂ ਜ਼ੋਰਾਂ ’ਤੇ ਹਨ। ਇਹ ਚੋਣ ਅੱਜ ਯਾਨੀ ਸੋਮਵਾਰ ਨੂੰ ਗੁਰੂ ਨਾਨਕ ਭਵਨ ਵਿਖੇ ਹੋਣੀ ਹੈ। ਨਗਰ ਨਿਗਮ ਦੇ ਅਧਿਕਾਰੀ 95 ਕੌਂਸਲਰਾਂ ਦੇ ਸਹੁੰ ਚੁੱਕ ਸਮਾਗਮ ਅਤੇ ਮੇਅਰ ਚੋਣਾਂ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਵਿੱਚ ਜੁਟੇ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਾਗਬਾਨੀ ਸ਼ਾਖਾ ਦੇ ਕਾਰਜਕਾਰੀ ਇੰਜਨੀਅਰ ਜੇ.ਪੀ.ਸਿੰਘ ਨੂੰ ਬੂਟੇ ਲਗਾਉਣ ਅਤੇ ਸਥਾਨ ਦੇ ਆਲੇ-ਦੁਆਲੇ ਹਰੇ ਰਹਿੰਦ-ਖੂੰਹਦ ਨੂੰ ਸਾਫ਼ ਕਰਨ ਦਾ ਕੰਮ ਸੌਂਪਿਆ ਗਿਆ ਹੈ। ਸਿਹਤ ਅਧਿਕਾਰੀ ਵਿਪੁਲ ਮਲਹੋਤਰਾ ਸਫਾਈ ਦੀ ਜ਼ਿੰਮੇਵਾਰੀ ਸੰਭਾਲਣਗੇ ਅਤੇ ਸਟੋਰ ਖਰੀਦਦਾਰ ਦਵਿੰਦਰ ਭਾਰਦਵਾਜ ਹਾਜ਼ਰ ਲੋਕਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕਰਨਗੇ। ਸਵੇਰੇ 11 ਵਜੇ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਸ਼ੁਰੂ ਹੋਵੇਗੀ। ਡਵੀਜ਼ਨਲ ਕਮਿਸ਼ਨਰ ਵੋਟਿੰਗ ਦੀ ਨਿਗਰਾਨੀ ਕਰਨਗੇ।
ਨੀਰਜ ਚੋਪੜਾ ਨੇ ਇਸ ਟੈਨਿਸ ਖਿਡਾਰਨ ਨਾਲ ਕਰਵਾਇਆ ਵਿਆਹ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ