ਗੰਨਿਆਂ ਦੀ ਭਰੀ ਟਰੈਕਟਰ- ਟਰਾਲੀ ਦਾ ਵਿਗੜਿਆ ਸੰਤੁਲਨ, ਦੋ ਕਿਸਾਨਾਂ ਦੀ ਮੌ/ਤ
ਲੁਧਿਆਣਾ ਦੇ ਖੰਨਾ ਕਸਬੇ ‘ਚ ਦੇਰ ਰਾਤ ਵਾਪਰੇ ਇਕ ਸੜਕ ਹਾਦਸੇ ‘ਚ ਦੋ ਕਿਸਾਨਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਮਰਨ ਵਾਲੇ ਕਿਸਾਨਾਂ ਦੀ ਪਛਾਣ ਗੁਰਦੀਪ ਸਿੰਘ (35) ਅਤੇ ਦੀਦਾਰ ਸਿੰਘ (45) ਵਾਸੀ ਮਾਜਰੀ (ਪਾਇਲ) ਵਜੋਂ ਹੋਈ ਹੈ। ਇਹ ਦੋਵੇਂ ਆਪਣੇ ਖੇਤਾਂ ਵਿੱਚੋਂ ਗੰਨਾ ਲੈ ਕੇ ਅਮਲੋਹ ਸਥਿਤ ਗੰਨਾ ਮਿੱਲ ਵਿੱਚ ਜਾ ਰਹੇ ਸਨ।
ਟਰੈਕਟਰ ਦਾ ਵਿਗੜਿਆ ਸੰਤੁਲਨ
ਪ੍ਰਾਪਤ ਜਾਣਕਾਰੀ ਅਨੁਸਾਰ ਜਿਵੇਂ ਹੀ ਉਹ ਬਾਹੋਮਾਜਰਾ ਨੇੜੇ ਪਹੁੰਚੇ ਤਾਂ ਗੰਨੇ ਦੇ ਬੰਡਲਾ ਨਾਲ ਬੰਨ੍ਹੀ ਰੱਸੀ ਟੁੱਟ ਗਈ, ਜਿਸ ਕਾਰਨ ਟਰੈਕਟਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਰੇਲਿੰਗ ‘ਤੇ ਚੜ੍ਹ ਗਿਆ। ਢਲਾਣ ਕਾਰਨ ਦੋਵਾਂ ਵਿਅਕਤੀਆਂ ’ਤੇ ਗੰਨੇ ਡਿੱਗ ਗਏ। ਇਸ ਦੌਰਾਨ ਰੋਡ ਸੇਫਟੀ ਫੋਰਸ ਦੇ ਸਬ-ਇੰਸਪੈਕਟਰ ਸੁਖਦੇਵ ਸਿੰਘ ਦੀ ਅਗਵਾਈ ‘ਚ ਟੀਮ ਨੇ ਰਾਹਗੀਰਾਂ ਦੀ ਮਦਦ ਨਾਲ ਦੋਵਾਂ ਨੂੰ ਗੰਨਾ ਹੇਠੋ ਬਾਹਰ ਕੱਢਿਆ। ਗੁਰਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੀਦਾਰ ਸਿੰਘ ਦੀ ਖੰਨਾ ਸਿਵਲ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।ਪੁਲਿਸ ਵੱਲੋ ਮਾਮਲੇ ਦੀ ਜਾਂਚਕੀਤੀ ਜਾ ਰਹੀ ਹੈ।
ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ਮੇਅਰ, ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਚੋਣ ਪ੍ਰਕਿਰਿਆ ਦੀ ਹੋਵੇਗੀ ਵੀਡੀਓਗ੍ਰਾਫੀ