ਲੁਧਿਆਣਾ ‘ਚ ਚੋਰਾਂ ਦੇ ਹੌਂਸਲੇ ਬੁਲੰਦ! ਦੁਕਾਨ ‘ਚੋ ਵਿਦੇਸ਼ੀ ਕਰੰਸੀ ਸਮੇਤ ਦਰਜਨਾਂ ਮੋਬਾਈਲ ਲੈ ਕੇ ਫਰਾਰ
ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 2 ਤੋਂ ਕੁਝ ਕਦਮ ਦੂਰ ਇੱਕ ਮੋਬਾਈਲ ਦੀ ਦੁਕਾਨ ਵਿੱਚ ਚੋਰੀ ਦੀ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਹਾਲਾਂਕਿ, ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ‘ਚ ਇਹ ਸਾਰੀ ਘਟਨਾ ਕੈਦ ਹੋ ਗਈ।
101 ਕਿਸਾਨਾਂ ਦਾ ਜਥਾ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਰਵਾਨਾ
ਦੱਸ ਦਈਏ ਕਿ ਚੋਰ ਦੁਕਾਨ ਦੇ ਬਾਹਰ ਲੱਗੇ ਖੰਭੇ ਦੀ ਮਦਦ ਨਾਲ ਛੱਤ ‘ਤੇ ਪਹੁੰਚੇ। ਜਿਸ ਤੋਂ ਬਾਅਦ ਉਨ੍ਹਾਂ ਦੁਕਾਨ ਤੋਂ ਨਕਦੀ, ਵਿਦੇਸ਼ੀ ਕਰੰਸੀ ਅਤੇ ਕਰੀਬ 12 ਮੋਬਾਈਲ ਫੋਨ ਚੋਰੀ ਕਰ ਲਏ। ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਸਤਿੰਦਰਪਾਲ ਸਿੰਘ ਉਰਫ ਲਵਲੀ ਨੇ ਦੱਸਿਆ ਕਿ ਕਲਗੀਧਰ ਚੌਕ ਵਿਖੇ ਉਸ ਦੀ ਲਵਲੀ ਗੈਜੇਟ ਨਾਂ ਦੀ ਦੁਕਾਨ ਹੈ। ਉਹ ਮੋਬਾਈਲ ਫੋਨ ਖਰੀਦਣ, ਵੇਚਣ ਅਤੇ ਮੁਰੰਮਤ ਕਰਨ ਦਾ ਕੰਮ ਕਰਦਾ ਹੈ। ਅਣਪਛਾਤੇ ਚੋਰ ਅੱਧੀ ਰਾਤ ਨੂੰ ਦੁਕਾਨ ਅੰਦਰ ਦਾਖਲ ਹੋਏ।
12 ਮੋਬਾਈਲ ਫੋਨ, 5 ਹਜ਼ਾਰ ਦੀ ਨਕਦੀ ਅਤੇ ਵਿਦੇਸ਼ੀ ਕਰੰਸੀ ਚੋਰੀ
ਉਨ੍ਹਾਂ ਦੁਕਾਨ ’ਚੋਂ ਕਰੀਬ 5 ਹਜ਼ਾਰ ਰੁਪਏ ਦੀ ਨਕਦੀ, 20 ਹਜ਼ਾਰ ਡਾਲਰ ਅਤੇ 12 ਮੋਬਾਈਲ ਫੋਨ ਚੋਰੀ ਕਰ ਲਏ। ਜਦੋਂ ਸਵੇਰੇ ਦੁਕਾਨ ’ਤੇ ਆ ਕੇ ਦੇਖਿਆ ਤਾਂ ਕੈਸ਼ ਬਾਕਸ ਖਿਲਰਿਆ ਪਿਆ ਸੀ। ਜਦੋਂ ਸੀਸੀਟੀਵੀ ਚੈੱਕ ਕੀਤਾ ਗਿਆ ਤਾਂ ਬਦਮਾਸ਼ ਚੋਰੀ ਕਰਦੇ ਨਜ਼ਰ ਆਏ। ਮੌਕੇ ’ਤੇ ਨਜ਼ਦੀਕੀ ਪੁਲੀਸ ਸਟੇਸ਼ਨ ਨੂੰ ਸੂਚਿਤ ਕੀਤਾ। ਇਸ ਦੇ ਨਾਲ ਹੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।