ਦਰਦਨਾਕ ਸੜਕ ਹਾਦਸੇ ‘ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌ/ਤ, ਕੰਮ ‘ਤੇ ਜਾਂਦੇ ਸਮੇਂ ਵਾਪਰਿਆ ਹਾਦਸਾ
ਲੁਧਿਆਣਾ ‘ਚ ਬੀਤੀ ਰਾਤ ਹੰਬੜਾ ਰੋਡ ‘ਤੇ ਬਾਈਕ ‘ਤੇ ਕੰਮ ‘ਤੇ ਜਾ ਰਹੇ ਇਕ ਵਿਅਕਤੀ ਨੂੰ ਸਾਮਾਨ ਨਾਲ ਲੱਦੀ ਏਸ (ਛੋਟਾ ਹਾਥੀ ਗੱਡੀ) ਨੇ ਟੱਕਰ ਮਾਰ ਦਿੱਤੀ। ਟੱਕਰ ਕਾਰਨ ਵਿਅਕਤੀ ਜ਼ਮੀਨ ‘ਤੇ ਡਿੱਗ ਗਿਆ। ਹਾਦਸੇ ਦੌਰਾਨ ਉਸ ਦੇ ਸਿਰ ਅਤੇ ਮੋਢੇ ‘ਤੇ ਗੰਭੀਰ ਸੱਟਾਂ ਲੱਗੀਆਂ। ਡਰਾਈਵਰ ਨੇ ਗੱਡੀ ਰੋਕ ਕੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਬਾਈਕ ਸਵਾਰ ਨੂੰ ਮੁੱਢਲੀ ਸਹਾਇਤਾ ਦੇਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਬਾਈਕ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਕਰਮਜੀਤ ਸਿੰਘ ਵਾਸੀ ਪਿੰਡ ਸਲੇਮ ਪੁਰਾ ਵਜੋਂ ਹੋਈ ਹੈ।
ਫੈਕਟਰੀ ‘ਚ ਸੁਰੱਖਿਆ ਗਾਰਡ ਵਜੋਂ ਕਰਦਾ ਸੀ ਕੰਮ
ਜਾਣਕਾਰੀ ਦਿੰਦਿਆਂ ਕਰਮਜੀਤ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕਰਮਜੀਤ ਦੀ ਉਮਰ 24 ਸਾਲ ਸੀ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਹ ਲਾਡੋਵਾਲ ਨੇੜੇ ਇੱਕ ਟੈਕਸਟਾਈਲ ਫੈਕਟਰੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਉਹ ਰੋਜ਼ ਸ਼ਾਮ ਨੂੰ ਕੰਮ ‘ਤੇ ਜਾਂਦਾ ਸੀ। ਬੀਤੀ ਰਾਤ ਵੀ ਹਾਦਸੇ ਸਮੇਂ ਉਹ ਕੰਮ ‘ਤੇ ਜਾ ਰਿਹਾ ਸੀ।
ਇਹ ਵੀ ਪੜ੍ਹੋ: ਸ਼੍ਰੀਲੰਕਾ ਦੇ ਰਾਸ਼ਟਰਪਤੀ ਅੱਜ PM ਮੋਦੀ ਨਾਲ ਕਰਨਗੇ ਮੁਲਾਕਾਤ; ਇਨ੍ਹਾਂ ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ
ਦੱਸ ਦਈਏ ਕਿ ਫਿਲਹਾਲ ਹੰਬੜਾ ਚੌਂਕੀ ਪੁਲਸ ਨੇ ਟੱਕਰ ਮਾਰਨ ਵਾਲੇ ਡਰਾਈਵਰ ਨੂੰ ਕਾਬੂ ਕਰ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ। ਪੁਲੀਸ ਅੱਜ ਕਰਮਜੀਤ ਦੀ ਲਾਸ਼ ਪਰਿਵਾਰ ਨੂੰ ਸੌਂਪ ਦੇਵੇਗੀ।