ਖਾਣਾ ਬਣਾਉਂਦੇ ਸਮੇਂ ਫਟਿਆ ਸਿਲੰਡਰ; ਪਤੀ-ਪਤਨੀ ਸਮੇਤ 4 ਜਣੇ ਬੁਰੀ ਤਰ੍ਹਾਂ ਝੁਲਸੇ
ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਬੀਤੀ ਰਾਤ ਇੱਕ ਛੋਟਾ ਸਿਲੰਡਰ ਫਟ ਗਿਆ। ਧਮਾਕੇ ਨਾਲ ਪੂਰਾ ਇਲਾਕਾ ਸਹਿਮ ਗਿਆ। ਰੌਲਾ ਸੁਣ ਕੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਹਾਦਸੇ ‘ਚ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਬੁਰੀ ਤਰ੍ਹਾਂ ਝੁਲਸ ਗਏ। ਜਿਹਨਾਂ ਨੂੰ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ।
60 ਫੀਸਦੀ ਤਕ ਝੁਲਸਿਆ ਪਰਿਵਾਰ
ਜਾਣਕਾਰੀ ਅਨੁਸਾਰ ਉਹ ਛੋਟਾ ਸਿਲੰਡਰ ਭਰਵਾ ਕੇ ਲਿਆਏ ਸਨ। ਜਿਵੇਂ ਹੀ ਖਾਣਾ ਬਣਾਉਣ ਲਈ ਚੁਲ੍ਹਾ ਜਗਾਇਆ ਤਾਂ ਅਚਾਨਕ ਕਮਰੇ ਨੂੰ ਅੱਗ ਲੱਗ ਗਈ। ਅਚਾਨਕ ਸਿਲੰਡਰ ‘ਚ ਧਮਾਕਾ ਹੋਇਆ। ਝੁਲਸੇ ਲੋਕਾਂ ਦੀ ਪਛਾਣ ਕ੍ਰਿਸ਼ਨਾ ਪੰਡਿਤ, ਸੀਮਾ ਦੇਵੀ, ਸ਼ਿਵਮ ਅਤੇ ਸ਼ਿਵਾਨੀ ਵਜੋਂ ਹੋਈ ਹੈ। ਕ੍ਰਿਸ਼ਨਾ ਅਤੇ ਸੀਮਾ ਦੇ ਚਿਹਰੇ ਬੁਰੀ ਤਰ੍ਹਾਂ ਸੜ ਗਏ ਹਨ। ਬੱਚੇ ਸ਼ਿਵਮ ਅਤੇ ਸ਼ਿਵਾਨੀ ਵੀ ਅੱਗ ਦੀ ਲਪੇਟ ਵਿੱਚ ਆ ਗਏ ਅਤੇ ਉਨ੍ਹਾਂ ਦੀਆਂ ਬਾਹਾਂ ਅਤੇ ਚਿਹਰਾ ਸੜ ਗਿਆ। ਪੂਰਾ ਪਰਿਵਾਰ 60 ਫੀਸਦੀ ਸੜ ਗਿਆ ਹੈ। ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪੀ.ਜੀ.ਆਈ ਰੈਫਰ ਕੀਤਾ ਗਿਆ
Republic Day Parade: ਦਿੱਲੀ ਦੀਆਂ ਇਹ ਸੜਕਾਂ ਅੱਜ ਤੋਂ ਚਾਰ ਦਿਨਾਂ ਲਈ ਰਹਿਣਗੀਆਂ ਬੰਦ; ਐਡਵਾਈਜ਼ਰੀ ਜਾਰੀ