LPG ਸਿਲੰਡਰ ਦੀ ਕੀਮਤ ‘ਚ ਹੋਇਆ ਵਾਧਾ, ਜਾਣੋ ਨਵੇਂ ਰੇਟ

0
80

ਦੇਸ਼ ‘ਚ ਕਮਰਸ਼ੀਅਲ ਸਿਲੰਡਰਾਂ ਦਾ ਰੇਟ 105 ਰੁਪਏ ਵਧ ਗਿਆ ਹੈ। 1 ਮਾਰਚ ਨੂੰ ਐਲਪੀਜੀ ਸਿਲੰਡਰ ਦੇ ਨਵੇਂ ਰੇਟ ਜਾਰੀ ਕੀਤੇ ਹਨ ਪਰ ਹਾਲੇ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵਾਧਾ ਨਹੀਂ ਹੋਇਆ ਪਰ ਮਾਹਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸੱਤ ਮਾਰਚ ਤੋਂ ਬਾਅਦ ਇਹ ਰੇਟ ਵੱਧ ਸਕਦੇ ਹਨ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਸੱਤਵੇਂ ਪੜਾਅ ਦੀ ਵੋਟਿੰਗ 7 ਮਾਰਚ ਨੂੰ ਹੋਣੀ ਹੈ। ਵਿਧਾਨ ਸਭਾ ਚੋਣਾਂ ਕਾਰਨ ਪਿਛਲੇ ਕੁੱਝ ਮਹੀਨਿਆਂ ਤੋਂ ਘਰੇਲੂ ਗੈਸ ਦੇ ਰੇਟ ਵਿੱਚ ਵਾਧਾ ਨਹੀਂ ਹੋਇਆ।

ਇਸ ਵਾਰ ਵੀ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਧਾਈ ਗਈ ਹੈ। 19 ਕਿਲੋ ਦਾ LPG ਸਿਲੰਡਰ 1 ਮਾਰਚ ਯਾਨੀ ਅੱਜ ਤੋਂ ਦਿੱਲੀ ‘ਚ 1907 ਰੁਪਏ ਦੀ ਬਜਾਏ 2012 ਰੁਪਏ ‘ਚ ਮਿਲੇਗਾ। ਕੋਲਕਾਤਾ ‘ਚ ਹੁਣ ਇਹ 1987 ਰੁਪਏ ਦੀ ਬਜਾਏ 2095 ਰੁਪਏ ‘ਚ ਮਿਲੇਗਾ ਜਦਕਿ ਮੁੰਬਈ ‘ਚ ਇਸ ਦੀ ਕੀਮਤ ਹੁਣ 1857 ਰੁਪਏ ਤੋਂ ਵਧ ਕੇ 1963 ਰੁਪਏ ਹੋ ਗਈ ਹੈ।

6 ਅਕਤੂਬਰ 2021 ਤੋਂ ਘਰੇਲੂ ਐਲਪੀਜੀ ਸਿਲੰਡਰ ਨਾ ਤਾਂ ਸਸਤਾ ਹੋਇਆ ਹੈ ਅਤੇ ਨਾ ਹੀ ਮਹਿੰਗਾ ਹੋਇਆ ਹੈ। ਹਾਲਾਂਕਿ ਇਸ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ 102 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈਆਂ ਹਨ। ਹਾਲਾਂਕਿ ਇਸ ਦੌਰਾਨ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ‘ਚ ਕਾਫੀ ਬਦਲਾਅ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਅਕਤੂਬਰ 2021 ਤੋਂ 1 ਫਰਵਰੀ 2022 ਦੇ ਵਿਚਕਾਰ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 170 ਰੁਪਏ ਦਾ ਵਾਧਾ ਹੋਇਆ ਹੈ। 1 ਅਕਤੂਬਰ ਨੂੰ ਦਿੱਲੀ ‘ਚ ਵਪਾਰਕ ਸਿਲੰਡਰ ਦੀ ਕੀਮਤ 1736 ਰੁਪਏ ਸੀ। ਨਵੰਬਰ ਵਿੱਚ 2000 ਅਤੇ ਦਸੰਬਰ ਵਿੱਚ 2101 ਰੁਪਏ ਹੋ ਗਿਆ। ਇਸ ਤੋਂ ਬਾਅਦ ਜਨਵਰੀ ‘ਚ ਇਹ ਫਿਰ ਸਸਤਾ ਹੋ ਗਿਆ ਅਤੇ ਫਰਵਰੀ 2022 ਨੂੰ ਇਹ ਸਸਤਾ ਹੋ ਕੇ 1907 ਰੁਪਏ ‘ਤੇ ਆ ਗਿਆ।

LEAVE A REPLY

Please enter your comment!
Please enter your name here