ਐੱਲਪੀਜੀ ਗਾਹਕਾਂ ਲਈ ਰਾਹਤ ਦੀ ਖਬਰ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਨੇ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 102.50 ਰੁਪਏ ਦੀ ਕਟੌਤੀ ਕੀਤੀ ਹੈ।
ਬਠਿੰਡਾ ‘ਚ ਲੱਗੀ On Air ਦੀ ਸੱਥ Live ਡਿਬੇਟ, ਸਬੂਤਾਂ ਸਮੇਤ ਖੁੱਲ੍ਹ ਰਹੀਆਂ ਪੋਲਾਂ
ਨਵੀਆਂ ਕੀਮਤਾਂ 1 ਜਨਵਰੀ 2022 ਤੋਂ ਹੀ ਲਾਗੂ ਹਨ। ਹਾਲਾਂਕਿ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਪਿਛਲੇ ਮਹੀਨੇ 1 ਦਸੰਬਰ ਨੂੰ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 103.50 ਰੁਪਏ ਪ੍ਰਤੀ ਸਿਲੰਡਰ ਤੱਕ ਵਧਾਈ ਗਈ ਸੀ।
IOC ਦੇ ਅਨੁਸਾਰ 1 ਜਨਵਰੀ, 2022 ਨੂੰ ਦਿੱਲੀ ਵਿੱਚ ਇੱਕ ਵਪਾਰਕ ਗੈਸ ਸਿਲੰਡਰ ਦੀ ਕੀਮਤ 102.50 ਰੁਪਏ ਘਟਾ ਕੇ 1,998.5 ਰੁਪਏ ਹੋ ਗਈ ਹੈ।
2022 ਦਾ ਸਵਾਗਤ ਕਰੋ ਪਾਕਿਸਤਾਨੀ ਸ਼ਾਇਰ ਸਾਬਰ ਅਲੀ ਸਾਬਰ ਦੇ ਮੁਸ਼ਾਇਰੇ ਦੇ ਨਾਲ, ਇਕੱਲਾ ਇਕੱਲਾ ਸ਼ੇਅਰ ਰੂਹਦਾਰੀ ਆਲਾ
ਇਸ ਦੇ ਨਾਲ ਹੀ ਆਇਲ ਮਾਰਕੀਟਿੰਗ ਕੰਪਨੀਆਂ ਨੇ ਬਿਨਾਂ ਸਬਸਿਡੀ ਵਾਲੇ 14.2 ਕਿਲੋ ਦੇ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਰਾਜਧਾਨੀ ਦਿੱਲੀ ਵਿੱਚ ਬਿਨਾਂ ਸਬਸਿਡੀ ਦੇ 14.2 ਕਿਲੋਗ੍ਰਾਮ ਦਾ ਐਲਪੀਜੀ ਸਿਲੰਡਰ 899.5 ਰੁਪਏ ਵਿੱਚ, ਮੁੰਬਈ, ਕੋਲਕਾਤਾ ਅਤੇ ਚੇਨਈ ਵਿੱਚ ਕ੍ਰਮਵਾਰ 899.5 ਰੁਪਏ, 926 ਰੁਪਏ ਅਤੇ 915.5 ਰੁਪਏ ਵਿੱਚ ਉਪਲਬਧ ਹੈ।