ਸਤੰਬਰ ਮਹੀਨੇ ਦੀ ਸ਼ੁਰੂਆਤ ‘ਚ ਹੀ ਘਰੇਲੂ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ ਭਾਰੀ ਵਾਧਾ ਹੋਇਆ ਹੈ।15 ਦਿਨਾਂ ‘ਚ ਹੀ ਗੈਰ-ਸਬਸਿਡੀ ਵਾਲੇ ਐਲਪੀਜੀ ਸਿਲੰਡਰ 50 ਰੁਪਏ ਮਹਿੰਗਾ ਹੋ ਚੁੱਕਾ ਹੈ।
ਅੱਜ ਇਕ ਸਤੰਬਰ ਨੂੰ 25 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 18 ਅਗਸਤ ਨੂੰ ਵੀ ਰਸੋਈ ਗੈਸ ਦੀਆਂ ਕੀਮਤਾਂ ‘ਚ 25 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਵਾਧੇ ਤੋਂ ਬਾਅਦ ਜੇਕਰ ਅਸੀਂ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਹੁਣ 14.2 ਕਿਲੋ ਦਾ ਰਸੋਈ ਗੈਸ ਸਿਲੰਡਰ 884.50 ਰੁਪਏ ਵਿੱਚ ਉਪਲੱਬਧ ਹੋਵੇਗਾ।
ਦੱਸ ਦੇਈਏ ਜੁਲਾਈ ਤੇ ਅਗਸਤ ‘ਚ ਭਾਅ ਵਧੇ ਸੀ। ਮਈ ਤੇ ਜੂਨ ‘ਚ ਘਰੇਲੂ ਸਿਲੰਡਰ ਦੇ ਭਾਅ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ।
ਅਪ੍ਰੈਲ ਮਹੀਨੇ ਵੀ ਸਿਲੰਡਰ ਦੇ ਭਾਅ ‘ਚ 10 ਰੁਪਏ ਦੀ ਕਟੌਤੀ ਕੀਤੀ ਸੀ। ਦਿੱਲੀ ‘ਚ ਇਸ ਸਾਲ ਜਨਵਰੀ ‘ਚ ਐਲਪੀਜੀ ਸਿਲੰਡਰ ਦਾ ਭਾਅ 694 ਰੁਪਏ ਸੀ। ਜੋ ਫਰਵਰੀ ‘ਚ ਵਧਾ ਕੇ 719 ਰੁਪਏ ਪ੍ਰਤੀ ਸਿਲੰਡਰ ਕੀਤਾ ਗਿਆ। ਇਸ ਪ੍ਰਕਾਰ ਦਿਨ ਪ੍ਰਤੀ ਦਿਨ ਲੋਕਾਂ ਨੂੰ ਮਹਿੰਗਾਈ ਦਾ ਝਟਕਾ ਲੱਗ ਰਿਹਾ ਹੈ।