LPG ਗੈਸ ਸਿਲੰਡਰ ਦੀ ਬੁਕਿੰਗ ‘ਤੇ ਮਿਲ ਰਿਹਾ ਹੈ 2700 ਰੁਪਏ ਤੱਕ ਦਾ ਕੈਸ਼ਬੈਕ

0
98

ਪੇਟੀਐੱਮ ਵੱਲੋਂ ਲੋਕਾਂ ਨੂੰ ਬਹੁਤ ਵਧੀਆ ਆਫਰ ਦਿੱਤਾ ਜਾ ਰਿਹਾ ਹੈ। ਰਸੋਈ ਗੈਸ ਸਿਲੰਡਰ ਦੀ ਬੁਕਿੰਗ ‘ਤੇ ਤੁਸੀਂ 2,700 ਰੁਪਏ ਤੱਕ ਦਾ ਕੈਸ਼ਬੇਕ ਪਾ ਸਕਦੇ ਹੋ।  ਪੇਟੀਐੱਮ ਨੇ ਕਿਹਾ ਹੈ ਕਿ 3-ਪੇਅ 2,700 ਕੈਸ਼ਬੇਕ ਦੀ ਪੇਸ਼ਕਸ਼ ਦੀ ਫਿਰ ਤੋਂ ਵਾਪਸੀ ਹੋ ਗਈ ਹੈ।

ਪੇਟੀਐੱਮ ਦਾ ਕਹਿਣਾ ਹੈ ਕਿ ਨਵੇਂ ਯੂਜ਼ਰਜ਼ ਇਸ ਕੈਸ਼ਬੇਕ ਦਾ ਲਾਭ ਲੈ ਸਕਣਗੇ, ਜਿਸ ‘ਚ ਉਨ੍ਹਾਂ ਨੂੰ ਲਗਾਤਾਰ 3 ਮਹੀਨਿਆਂ ਤੱਕ ਪਹਿਲੀ ਬੁਕਿੰਗ ਲਈ 900 ਰੁਪਏ ਤੱਕ ਦਾ ਕੈਸ਼ਬੇਕ ਮਿਲੇਗਾ।

ਮਹੀਨੇ ਦਾ ਕੈਸ਼ਬੈਕ 10 ਰੁਪਏ ਤੋਂ 900 ਰੁਪਏ ਵਿਚਕਾਰ ਹੋ ਸਕਦਾ ਹੈ। ਨਵੇਂ ਯੂਜ਼ਰਜ਼ ਪੇਟੀਐੱਮ ਐਪ ਜਾਂ ਇਸ ਦੀ ਵੈੱਬਸਾਈਟ ਜ਼ਰੀਏ ਐੱਲ. ਪੀ. ਜੀ. ਗੈਸ ਸਿਲੰਡਰ ਦੀ ਬੁਕਿੰਗ ਤਿੰਨ ਮਹੀਨੇ ਲਗਾਤਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਦਾ ਲਾਭ ਮਿਲੇਗਾ। ਉੱਥੇ ਹੀ, ਮੌਜੂਦਾ ਯੂਜ਼ਰਜ਼ ਨੂੰ ਕੈਸ਼ਬੇਕ ਅੰਕ ਮਿਲਣਗੇ, ਜਿਨ੍ਹਾਂ ਨੂੰ ਟਾਪ ਬ੍ਰਾਂਡਜ਼ ਦੀ ਡੀਲਜ਼ ਤੇ ਗਿਫਟ ਵਾਊਚਰ ਲਈ ਰੀਡੀਮ ਕੀਤਾ ਜਾ ਸਕਦਾ ਹੈ। ਪੇਟੀਐੱਮ ਵੱਲੋਂ ਕੈਸ਼ਬੇਕ ਦੀ ਪੇਸ਼ਕਸ਼ ਇੰਡੇਨ, ਐੱਚ. ਪੀ. ਗੈਸ ਅਤੇ ਭਾਰਤ ਗੈਸ ਦੇ ਸਿਲੰਡਰ ਦੀ ਬੁਕਿੰਗ ‘ਤੇ ਲਾਗੂ ਹੈ।

LEAVE A REPLY

Please enter your comment!
Please enter your name here