ਨਮਕ ਦਾ ਘੱਟ ਮਾਤਰਾ ‘ਚ ਸੇਵਨ ਕਰਨਾ ਵੀ ਹੋ ਸਕਦਾ ਹੈ ਖਤਰਨਾਕ, ਜਾਣੋ ਕਿਵੇਂ

0
111

ਜਰੂਰੀ ਨਹੀਂ ਜਿਆਦਾ ਨਮਕ ਖਾਣ ਨਾਲ ਸਿਹਤ ਪ੍ਰਭਾਵਿਤ ਹੁੰਦੀ ਹੈ। ਬਲਕਿ ਕਈ ਵਾਰ ਘੱਟ ਮਾਤਰਾ ‘ਚ ਲੂਣ ਖਾਣ ਨਾਲ ਵੀ ਸਿਹਤ ਪ੍ਰਭਾਵਿਤ ਹੁੰਦੀ ਹੈ। ਕਈ ਵਾਰ ਤੁਸੀਂ ਜ਼ਿਆਦਾ ਲੂਣ ਖਾਣ ਤੋਂ ਬਚਣ ਲਈ ਜ਼ਰੂਰਤ ਤੋਂ ਘੱਟ ਲੂਣ ਖਾਣ ਲਗਦੇ ਹੋ। ਲੂਣ ਆਇਓਡੀਨ ਦਾ ਮੁੱਖ ਸ੍ਰੋਤ ਹੈ ਤੇ ਜਦੋਂ ਤੁਹਾਡੇ ਸਰੀਰ ਨੂੰ ਲੋੜੀਂਦੀ ਮਾਤਰਾ ‘ਚ ਆਇਓਡੀਨ ਨਹੀਂ ਮਿਲਦਾ, ਤਾਂ ਇਸ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ। ਲੂਣ ਸੋਡੀਅਮ ਕਲੋਰਾਈਡ ਦਾ ਵੀ ਸ੍ਰੋਤ ਹੈ ਤੇ ਇਹ ਇਲੈਕਟ੍ਰੋਲਾਈਟ ਨੂੰ ਬੈਲੈਂਸ ਰੱਖਦਾ ਹੈ।

ਇੱਕ ਰਿਸਰਚ ਅਨੁਸਾਰ ਘੱਟ ਲੂਣ ਖਾਣ ਵਾਲੇ ਲੋਕਾਂ ‘ਚ ਰੇਨਿਨ, ਕੋਲੈਸਟ੍ਰਾਲ ਤੇ ਟ੍ਰਾਈਗਲਿਸਰਾਈਡ ਦਾ ਪੱਧਰ ਜ਼ਿਆਦਾ ਪਾਇਆ ਜਾਂਦਾ ਹੈ। ਲੋਅ ਸੋਡੀਅਮ ਵਾਲੀ ਡਾਈਟ ਕਾਰਨ ਬੈਡ ਕੋਲੈਸਟ੍ਰਾਲ 4.6% ਤੇ ਟ੍ਰਾਈਗਲਿਸਰਾਈਡਜ਼ ਦਾ ਪੱਧਰ 5.9% ਤਕ ਵਧ ਜਾਂਦਾ ਹੈ।

ਘੱਟ ਲੂਣ ਖਾਣ ਨਾਲ ਤੁਹਾਨੂੰ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦਾ ਹੈ। ਬਲੱਡ ਵਿਚ ਸੋਡੀਅਮ ਦਾ ਲੈਵਲ ਘਟਣ ਨਾਲ ਹਾਈਪੋਨੈਟ੍ਰੇਮੀਆ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਇਸ ਦੇ ਲੱਛਣ ਡੀ-ਹਾਈਡ੍ਰੇਸ਼ਨ ਦੀ ਤਰ੍ਹਾਂ ਹੋ ਸਕਦੇ ਹਨ। ਇਹ ਸਮੱਸਿਆ ਜ਼ਿਆਦਾ ਗੰਭੀਰ ਹੋਣ ‘ਤੇ ਦਿਮਾਗ਼ ‘ਚ ਸੋਜ਼ਿਸ਼, ਸਿਰਦਰਦ ਦਾ ਵੀ ਖ਼ਤਰਾ ਰਹਿੰਦਾ ਹੈ।

ਹਾਰਵਰਡ ਯੂਨੀਵਰਸਿਟੀ ‘ਚ ਸਾਲ 2010 ‘ਚ ਹੋਈ ਰਿਸਰਚ ਅਨੁਸਾਰ ਲੂਣ ਦੀ ਕਮੀ ਦਾ ਸਿੱਧਾ ਅਸਰ ਇੰਸੁਲਿਨ ਦੀ ਸੰਵੇਦਨਸ਼ੀਲਤਾ ‘ਤੇ ਪੈਂਦਾ ਹੈ। ਰਿਸਰਚ ਵਿਚ ਸਾਹਮਣੇ ਆਇਆ ਕਿ ਟਾਈਪ-1 ਤੇ ਟਾਈਪ-2 ਡਾਇਬਟੀਜ਼ ਨਾਲ ਪੀੜਤ ਲੋਕਾਂ ‘ਚ ਲੋਅ ਸੋਡੀਅਮ ਡਾਈਟ ਨਾਲ ਮੌਤ ਦਾ ਖ਼ਤਰਾ ਵਧ ਸਕਦਾ ਹੈ। ਲੂਣ ਘੱਟ ਖਾਣ ਨਾਲ ਤੁਸੀਂ ਸੋਡੀਅਮ ਦੀ ਲੋੜੀਂਦੀ ਮਾਤਰਾ ਨਹੀਂ ਲੈਂਦੇ ਤੇ ਇਸ ਕਾਰਨ ਟਾਈਪ-2 ਡਾਇਬਟੀਜ਼ ਦਾ ਸ਼ਿਕਾਰ ਹੋ ਸਕਦੇ ਹੋ।

ਆਇਓਡੀਨ ਦੀ ਘਾਟ ਨਾਲ ਥਾਇਰਾਈਡ ਗ੍ਰੰਥੀ ਠੀਕ ਢੰਗ ਨਾਲ ਕੰਮ ਨਹੀਂ ਕਰਦੀ। ਜੇਕਰ ਤੁਸੀਂ ਬਹੁਤ ਘੱਟ ਲੂਣ ਖਾਂਦੇ ਹੋ ਤਾਂ ਤੁਹਾਨੂੰ ਹਾਈਪੋਥਾਇਰਾਇਡਿਜ਼ਮ ਦੀ ਸਮੱਸਿਆ ਵੀ ਹੋਸ ਕਦੀ ਹੈ। ਆਇਓਡੀਨ ਲੂਣ ਸਰੀਰ ਵਿਚ ਗੁੱਡ ਕੋਲੈਸਟ੍ਰੋਲ ਨੂੰ ਵੀ ਵਧਾਉਂਦਾ ਹੈ।

ਹਰ ਰੋਜ਼ ਕਿੰਨਾ ਨਮਕ ਖਾਣਾ ਚਾਹੀਦੈ?

ਲੂਣ ਦਾ ਇਸਤੇਮਾਲ ਨਿਸ਼ਚਤ ਮਾਤਰਾ ‘ਚ ਕਰਨਾ ਹੀ ਸਿਹਤ ਲਈ ਚੰਗਾ ਹੁੰਦਾ ਹੈ। ਇਸ ਨੂੰ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਨਹੀਂ ਖਾਣਾ ਚਾਹੀਦਾ। ਜ਼ਿਆਦਾ ਮਾਤਰਾ ‘ਚ ਲੂਣ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਜਾਂਦੀ ਹੈ। ਨੈਸ਼ਨਲ ਅਕੈਡਮੀ ਆਫ ਮੈਡੀਸਿਨ ਅਨੁਸਾਰ ਹਰ ਰੋਜ਼ 2,300 ਮਿਲੀਗ੍ਰਾਮ ਤੋਂ ਘੱਟ ਲੂਣ ਖਾਓ।

LEAVE A REPLY

Please enter your comment!
Please enter your name here