Lovely Professional University ਨੇ ਨੀਰਜ ਚੋਪੜਾ ਤੇ ਬਜਰੰਗ ਪੂਨੀਆ ਨੂੰ ਇਨਾਮ ਦੇਣ ਦਾ ਕੀਤਾ ਐਲਾਨ

0
150

ਜਲੰਧਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਟੋਕੀਓ ਓਲੰਪਿਕਸ ਦੇ ਸੋਨ ਤਮਗਾ ਜੇਤੂ ਨੀਰਜ ਚੋਪੜਾ ਅਤੇ ਕਾਂਸੀ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਲਈ ਇਨਾਮਾਂ ਦਾ ਐਲਾਨ ਕੀਤਾ ਹੈ। ਐਲਪੀਯੂ ਨੀਰਜ ਚੋਪੜਾ ਨੂੰ 50 ਲੱਖ ਰੁਪਏ ਅਤੇ ਬਜਰੰਗ ਪੁਨੀਆ ਨੂੰ 10 ਲੱਖ ਰੁਪਏ ਦਾ ਇਨਾਮ ਦੇਵੇਗੀ। ਤੁਹਾਨੂੰ ਦੱਸ ਦੇਈਏ ਕਿ ਨੀਰਜ ਐਲਪੀਯੂ ਤੋਂ  BA ਕਰ ਰਿਹਾ ਹੈ ਜਦੋਂ ਕਿ ਪੂਨੀਆ ਲੋਕ ਪ੍ਰਸ਼ਾਸਨ ਵਿੱਚ MA ਕਰ ਰਿਹਾ ਹੈ।

ਨੀਰਜ ਚੋਪੜਾ ਨੇ 121 ਸਾਲਾਂ ਵਿੱਚ ਪਹਿਲੀ ਵਾਰ ਐਥਲੈਟਿਕਸ ਵਿੱਚ ਭਾਰਤ ਨੂੰ ਸੋਨ ਤਗਮਾ ਦਿਵਾਇਆ। ਨੀਰਜ ਨੇ ਜੈਵਲਿਨ ਥ੍ਰੋ ਮੁਕਾਬਲੇ ਵਿੱਚ ਇਹ ਰਿਕਾਰਡ ਹਾਸਲ ਕੀਤਾ ਹੈ। ਨੀਰਜ ਨੇ ਆਪਣੀ ਪਹਿਲੀ ਥਰੋਅ ਵਿੱਚ ਜੈਵਲਿਨ 87.03 ਮੀਟਰ ਸੁੱਟਿਆ। ਇਸ ਤੋਂ ਬਾਅਦ ਦੂਜੀ ਕੋਸ਼ਿਸ਼ ਵਿੱਚ 87.58 ਮੀਟਰ ਅਤੇ ਤੀਜੀ ਕੋਸ਼ਿਸ਼ ਵਿੱਚ ਨੀਰਜ ਨੇ 76.79 ਮੀਟਰ ਦੂਰ ਜੈਵਲਿਨ ਸੁੱਟ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਨੀਰਜ ਦੀ ਇਸ ਸਫਲਤਾ ‘ਤੇ ਉਨ੍ਹਾਂ ਨੂੰ ਸਾਰੇ ਸਿਆਸਤਦਾਨਾਂ ਸਮੇਤ ਆਮ ਲੋਕਾਂ ਵੱਲੋਂ ਵਧਾਈ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਬਜਰੰਗ ਪੁਨੀਆ ਨੇ ਟੋਕੀਓ ਓਲੰਪਿਕਸ ਵਿੱਚ ਭਾਰਤ ਨੂੰ ਛੇਵਾਂ ਮੈਡਲ ਦਿਵਾਇਆ। ਸ਼ਨੀਵਾਰ ਨੂੰ ਉਸਨੇ 65 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦੇ ਤਮਗੇ ਲਈ ਕੁਸ਼ਤੀ ਵਿੱਚ ਕਜ਼ਾਖਸਤਾਨ ਦੇ ਦੌਲਤ ਨਿਆਜ਼ਬੇਕੋਵ ਨੂੰ 8-0 ਨਾਲ ਹਰਾਇਆ। ਰਿਆਚੇਜ ਮੈਚ ਜਿੱਤਣ ਤੋਂ ਬਾਅਦ ਨਿਆਜ਼ਬੇਕੋਵ ਨੇ ਇਸ ਮੈਚ ਵਿੱਚ ਪ੍ਰਵੇਸ਼ ਕੀਤਾ। ਬਜਰੰਗ ਦੀ ਜਿੱਤ ਤੋਂ ਬਾਅਦ ਪੂਰੇ ਦੇਸ਼ ਵਿੱਚ ਜਸ਼ਨ ਦਾ ਮਾਹੌਲ ਹੈ।

LEAVE A REPLY

Please enter your comment!
Please enter your name here