ਚੰਡੀਗੜ੍ਹ, 6 ਸਤੰਬਰ 2025 : ਕਿਸਨਾ ਡਾਇਮੰਡ ਐਂਡ ਗੋਲਡ ਜਿਊਲਰੀ (Kisna Diamond And Gold Jewellery) ਨੇ ਚੰਡੀਗੜ੍ਹ ਵਿੱਚ ਆਪਣੇ 89ਵੇਂ ਵਿਸ਼ੇਸ਼ ਸ਼ੋਅਰੂਮ ਅਤੇ ਪੰਜਾਬ ਵਿੱਚ ਦੂਜੇ ਸ਼ੋਅਰੂਮ ਦਾ ਉਦਘਾਟਨ ਕੀਤਾ । ਇਹ ਸ਼ੋਅਰੂਮ ਐਸ. ਸੀ. ਓ.-17C, ਬ੍ਰਿਜ ਰੋਡ, ਚੰਡੀਗੜ੍ਹ ਵਿਖੇ ਸਥਿਤ ਹੈ ।
ਇੱਕ ਕਿਫਾਇਤੀ ਤੇ ਚੰਗੇ ਬ੍ਰਾਂਡ ਦੇ ਗਹਿਣਿਆਂ ਦੇ ਸ਼ੋਅਰੂਮ ਦਾ ਉਦਘਾਟਨ ਟ੍ਰਾਈਸਿਟੀ ਲਈ ਬਹੁਤ ਵਧੀਆ ਹੈ : ਰਾਜਪਾਲ
ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ (Gulab Chand Kataria) ਅਤੇ ਹਰੀ ਕ੍ਰਿਸ਼ਨਾ ਗਰੁੱਪ ਦੇ ਸੰਸਥਾਪਕ ਤੇ ਪ੍ਰਬੰਧ ਨਿਰਦੇਸ਼ਕ ਘਣਸ਼ਿਆਮ ਢੋਲਕੀਆ ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਮੌਕੇ ਚੰਡੀਗੜ੍ਹ ਦੇ ਰਾਜਪਾਲ ਤੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਇੱਕ ਕਿਫਾਇਤੀ ਤੇ ਚੰਗੇ ਬ੍ਰਾਂਡ ਦੇ ਗਹਿਣਿਆਂ ਦੇ ਸ਼ੋਅਰੂਮ ਦਾ ਉਦਘਾਟਨ ਟ੍ਰਾਈਸਿਟੀ ਲਈ ਬਹੁਤ ਵਧੀਆ ਹੈ । ਅਸੀਂ ਟ੍ਰਾਈਸਿਟੀ ਦੇ ਲੋਕਾਂ ਵੱਲੋਂ ਕਿਸਨਾ ਬ੍ਰਾਂਡ ਦਾ ਸਵਾਗਤ ਕਰਦੇ ਹਾਂ ।
ਅੱਜ ਉਦਘਾਟਨ ਦੇ ਮੌਕੇ ਅਤੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ, ਕਿਸਨਾ ਨੇ ਗਾਹਕਾਂ ਲਈ ਵਿਸ਼ੇਸ਼ ਪੇਸ਼ਕਸ਼ਾਂ ਦਾ ਐਲਾਨ ਕੀਤਾ ਹੈ
ਅੱਜ ਉਦਘਾਟਨ ਦੇ ਮੌਕੇ ਅਤੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ, ਕਿਸਨਾ ਨੇ ਗਾਹਕਾਂ ਲਈ ਵਿਸ਼ੇਸ਼ ਪੇਸ਼ਕਸ਼ਾਂ ਦਾ ਐਲਾਨ ਕੀਤਾ ਹੈ । ਇਸ ਵਿੱਚ ਹੀਰੇ ਦੇ ਗਹਿਣਿਆਂ ਦੀ ਮੇਕਿੰਗ ਚਾਰਜ ‘ਤੇ ਫਲੈਟ 25% ਛੋਟ, ਸੋਨੇ ਦੇ ਗਹਿਣਿਆਂ ਦੀ ਮੇਕਿੰਗ ਚਾਰਜ ‘ਤੇ ਫਲੈਟ 15% ਛੋਟ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਕ੍ਰੈਡਿਟ ਤੇ ਡੈਬਿਟ ਕਾਰਡਾਂ ‘ਤੇ ਵਾਧੂ 5% ਤੁਰੰਤ ਛੋਟ ਦੇ ਨਾਲ-ਨਾਲ ਸ਼ਾਪ ਐਂਡ ਵਿਨ ਮੁਹਿੰਮ ਤਹਿਤ 1000 ਤੋਂ ਵੱਧ ਸਕੂਟਰ ਅਤੇ 200 ਤੋਂ ਵੱਧ ਕਾਰਾਂ ਜਿੱਤਣ ਦਾ ਮੌਕਾ ਸ਼ਾਮਲ ਹੈ । ਇਸ ਮੌਕੇ ਹਰੀ ਕ੍ਰਿਸ਼ਨਾ ਗਰੁੱਪ (Hare Krishna Group) ਦੇ ਸੰਸਥਾਪਕ ਤੇ ਪ੍ਰਬੰਧ ਨਿਰਦੇਸ਼ਕ ਘਨਸ਼ਿਆਮ ਢੋਲਕੀਆ ਨੇ ਕਿਹਾ ਕਿ ਪੰਜਾਬ ਹਮੇਸ਼ਾ ਇੱਕ ਜੀਵੰਤ ਗਹਿਣਿਆਂ ਦਾ ਬਾਜ਼ਾਰ ਰਿਹਾ ਹੈ ਅਤੇ ਚੰਡੀਗੜ੍ਹ ਸਾਡੇ ਲਈ ਬਹੁਤ ਸੰਭਾਵਨਾਵਾਂ ਵਾਲਾ ਖੇਤਰ ਹੈ ।
Read More : ਸੂਬੇ ‘ਚ ਨਸ਼ੇ ਖਿਲਾਫ਼ ਲੋਕ ਲਹਿਰ ਬਣਨੀ ਹੋਈ ਸ਼ੁਰੂ: ਰਾਜਪਾਲ ਗੁਲਾਬ ਚੰਦ ਕਟਾਰੀਆ
 
			 
		