ਅਭਿਨੇਤਾ ਅਤੇ ਕਾਮੇਡੀਅਨ ਮੋਹਨ ਜੁਨੇਜਾ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। 54 ਸਾਲਾ ਅਦਾਕਾਰ ਲੰਬੇ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਸਨ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਬੈਂਗਲੁਰੂ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਆਪਣੀ ਕਾਮੇਡੀ ਨਾਲ ਲੋਕਾਂ ਨੂੰ ਹਸਾਉਣ ਵਾਲਾ ਮੋਹਨ ਅੱਜ ਸਭ ਦੀਆਂ ਅੱਖਾਂ ਨਮ ਕਰਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਅਦਾਕਾਰ ਦੇ ਜਾਣ ਨਾਲ ਸਾਊਥ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ।
ਮੋਹਨ ਜੁਨੇਜਾ ਨੂੰ ਸੁਪਰਹਿੱਟ ਫਿਲਮਾਂ ਕੇਜੀਐਫ ਚੈਪਟਰ 1 (KGF Chapter 1) ਅਤੇ ਕੇਜੀਐਫ ਚੈਪਟਰ 2 (KGF Chapter 2) ਵਿੱਚ ਵੀ ਦੇਖਿਆ ਗਿਆ ਸੀ। ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਕਾਮੇਡੀਅਨ ਵਜੋਂ ਕੀਤੀ ਸੀ। ਮੋਹਨ ਜੁਨੇਜਾ ਨੇ ਆਪਣੇ ਕਰੀਅਰ ਵਿੱਚ ਤਾਮਿਲ, ਤੇਲਗੂ, ਮਲਿਆਲਮ ਅਤੇ ਹਿੰਦੀ ਭਾਸ਼ਾਵਾਂ ਵਿੱਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ 100 ਤੋਂ ਜ਼ਿਆਦਾ ਫਿਲਮਾਂ ‘ਚ ਕੰਮ ਕੀਤਾ ਹੈ। ਉਨ੍ਹਾਂ ਨੂੰ ਫਿਲਮ ‘ਚੇਤਲਾ’ ਤੋਂ ਵੱਡਾ ਬ੍ਰੇਕ ਮਿਲਿਆ ਹੈ। ਉਨ੍ਹਾਂ ਦੀਆਂ ਕੁਝ ਮਹੱਤਵਪੂਰਨ ਰਚਨਾਵਾਂ ਵਿੱਚ ਕੇਜੀਐਫ (2018), ਲਕਸ਼ਮੀ (2013), ਬ੍ਰਿੰਦਾਵਨ (2013), ਪਾੜੇ ਪੜੇ (2013), ਕੋਕੋ (2012), ਅਤੇ ਸਨੇਹਰੂ (2012) ਸ਼ਾਮਲ ਹਨ।