Karnataka : BS Yediyurappa ਨੇ ਦਿੱਤਾ ਮੁੱਖਮੰਤਰੀ ਆਹੁਦੇ ਤੋਂ ਅਸਤੀਫ਼ਾ, ਸ਼ਾਮ ਨੂੰ ਕਰਨਗੇ ਰਾਜਪਾਲ ਨਾਲ ਮੁਲਾਕਾਤ

0
113

ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਸੋਮਵਾਰ ਨੂੰ ਅਸਤੀਫ਼ਾ ਦੇੇਣ ਦਾ ਐਲਾਨ ਕੀਤਾ। ਸ੍ਰੀ ਯੇਦੀਯੁਰੱਪਾ ਨੇੇ ਕਿਹਾ ਕਿ ਉਹ ਦੁਪਹਿਰ ਦੇ ਖਾਣੇ ‘ਚ ਰਾਜਪਾਲ ਨੂੰ ਅਸਤੀਫ਼ਾ ਸੌਂਪ ਦੇਣਗੇ। ਅਸਤੀਫ਼ਾ ਦੇਣ ਦੀ ਗੱਲ ਕਰਦੇ ਸਮੇਂ ਯੇਦੀਯਰੁੱਪਾ ਭਾਵੁਕ ਹੋ ਗਏ।

ਬੀਐਸ ਯੇਦੀਯੁਰੱਪਾ ਅਜਿਹੀ ਸੰਭਾਵਨਾ ਜਤਾ ਚੁੱਕੇ ਸਨ ਕਿ ਕਿ ਸ਼ਾਇਦ 25 ਜੁਲਾਈ ਮੁੱਖ ਮੰਤਰੀ ਤੋਂ ਉਨ੍ਹਾਂ ਦਾ ਆਖ਼ਰੀ ਦਿਨ ਹੋਵੇਗਾ। ਉਨ੍ਹਾਂ ਕਿਹਾ ਕਿ 25 ਜੁਲਾਈ ਨੂੰ ਕੇਂਦਰੀ ਲੀਡਰਸ਼ਿਪ ਜੋ ਵੀ ਹੁਕਮ ਦੇਵੇਗੀ, ਉਹ ਉਸ ਅਨੁਸਾਰ 26 ਜੁਲਾਈ ਤੋਂ ਕੰਮ ਸ਼ੁਰੂ ਕਰਨਗੇ।

ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ‘ਤੇ ਪੂਰਾ ਭਰੋਸਾ ਹੈ। ਹਾਈ ਕਮਾਂਡ ਜੋ ਵੀ ਨਿਰਦੇਸ਼ ਦਿੰਦੀ ਹੈ, ਉਹ ਸਵੀਕਾਰ ਕੀਤੇ ਜਾਣਗੇ।

LEAVE A REPLY

Please enter your comment!
Please enter your name here