Karnal Kisan Andolan : ਕਰਨਾਲ ‘ਚ ਇੰਟਰਨੈੱਟ ਸੇਵਾ ਹੋਈ ਬਹਾਲ

0
133

ਕਰਨਾਲ ‘ਚ 7 ਸਤੰਬਰ ਨੂੰ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਸੀ ਪਰ ਹੁਣ ਅੱਜ ਮੁੜ ਤੋਂ ਕਰਨਾਲ ‘ਚ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਸਹਾਇਕ ਜ਼ਿਲ੍ਹਾ ਪੀਆਰਓ ਰਘੁਬੀਰ ਸਿੰਘ ਨੇ ਕਿਹਾ, ਫਿਲਹਾਲ ਸੇਵਾਵਾਂ ਨੂੰ ਮੁੜ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ।ਪਰ ਅਜੇ ਵੀ ਲਾਠੀਚਾਰਜ ਦੇ ਵਿਰੋਧ ‘ਚ ਕਿਸਾਨ ਕਰਨਾਲ ਮਿੰਨੀ ਸਕੱਤਰੇਤ ਦੇ ਬਾਹਰ ਧਰਨੇ ‘ਤੇ ਬੈਠੇ ਹਨ।

ਲਗਾਤਾਰ ਤੀਸਰੇ ਦਿਨ ਇੰਟਰਨੈੱਟ ਬੰਦ ਰਹਿਣ ਦਾ ਅਸਰ ਹੁਣ ਕਾਰੋਬਾਰੀ ਗਤੀਵਿਧੀਆਂ ਤੋਂ ਲੈ ਕੇ ਆਮ ਜਨਜੀਵਨ ‘ਤੇ ਸਾਫ਼ ਦਿਖਾਈ ਪੈ ਰਿਹਾ ਸੀ। ਆਰਡਰ ਨਾ ਹੋਣ ਨਾਲ ਹੋਮ ਡਲਿਵਰੀ ਦਾ ਕੰਮ ਤਕਰੀਬਨ ਠੱਪ ਪੈ ਚੁੱਕਾ ਸੀ। ਵਿਿਦਆਰਥੀਆਂ ਤੋਂ ਲੈ ਕੇ ਸਰਕਾਰੀ ਤੇ ਗ਼ੈਰ-ਸਰਕਾਰੀ ਕੰਮਕਾਜ ਨਾਲ ਜੁੜੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਵਧ ਗਈਆਂ ਸਨ। ਵਪਾਰੀ ਨੇਤਾ ਬਜਰੰਗ ਗਰਗ ਨੇ ਦਾਅਵਾ ਕੀਤਾ ਹੈ ਕਿ ਜ਼ਿਲ੍ਹੇ ‘ਚ ਹੁਣ ਤਕ 60 ਕਰੋੜ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋ ਚੁੱਕਾ ਹੈ।

ਕਰਨਾਲ ਦੇ ਮਿੰਨੀ ਸਕੱਤਰੇਤ ਸਾਹਮਣੇ ਧਰਨਾ ਦੇ ਰਹੇ ਕਿਸਾਨਾਂ ਦੇ ਅੰਦੋਲਨ ਕਾਰਨ ਇੰਟਰਨੈੱਟ ਸੇਵਾਵਾਂ ਲਗਾਤਾਰ ਬੰਦ ਸਨ। ਹਾਲਾਂਕਿ, ਵੀਰਵਾਰ ਦੇਰ ਰਾਤ ਤੋਂ ਸ਼ਹਿਰ ਤਕ ਕੁੱਝ ਕੰਪਨੀਆਂ ਦੀ ਇੰਟਰਨੈੱਟ ਸੇਵਾ ਸ਼ੁਰੂ ਤਾਂ ਹੋਈ ਪਰ ਨੌਂ ਵਜੇ ਤੋਂ ਬਾਅਦ ਇਨ੍ਹਾਂ ਨੂੰ ਇੱਕ ਵਾਰ ਫਿਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਇਸ ਨਾਲ ਲੋਕਾਂ ਦੇ ਆਨਲਾਈਨ ਕੰਮਕਾਜ ਦੀ ਚਾਲ ਤਕਰੀਬਨ ਪੂਰੀ ਤਰ੍ਹਾਂ ਠੱਪ ਪੈ ਗਈ ਸੀ।

ਪੈਟਰੋਲ ਪੰਪ ‘ਤੇ ਹੁਣ ਕਾਰਡ ਸਵੈਪਿੰਗ ਨਹੀਂ ਹੋ ਰਹੀ ਤਾਂ ਮਾਲ ਤੋਂ ਲੈ ਕੇ ਹੋਰ ਦੁਕਾਨਾਂ ‘ਚ ਵੀ ਇਹੀ ਹਾਲ ਸੀ। ਲੋਕਾਂ ਨੂੰ ਆਰਡਰ ਨਾ ਹੋਣ ਨਾਲ ਅਲੱਗ-ਅਲੱਗ ਆਇਟਮਾਂ ਘਰਾਂ ‘ਚ ਨਹੀਂ ਮਿਲ ਪਾ ਰਹੀਆਂ ਸਨ। ਕਈ ਲੋਕਾਂ ਦੇ ਅਸਥਾਈ ਰੁਜ਼ਗਾਰ ‘ਤੇ ਸਿੱਧਾ ਅਸਰ ਦਿਸ ਰਿਹਾ ਸੀ।

LEAVE A REPLY

Please enter your comment!
Please enter your name here