ਕਨ੍ਹਈਆ ਮਿੱਤਲ ਨੇ ਲਿਆ U-Turn, ਨਹੀਂ ਕਰਨਗੇ ਕਾਂਗਰਸ JOIN
ਹਰਿਆਣਾ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਕਨ੍ਹਈਆ ਮਿੱਤਲ ਦਾ ਕਾਂਗਰਸ ‘ਚ ਸ਼ਾਮਲ ਹੋਣ ਦੇ ਬਿਆਨ ਨੂੰ ਲੈ ਕੇ ਜਿੱਥੇ ਪੰਜਾਬ ‘ਚ ਕਨ੍ਹਈਆ ਮਿੱਤਲ ਦਾ ਵਿਰੋਧ ਹੋ ਰਿਹਾ ਹੈ, ਉੱਥੇ ਹੀ ਹਿੰਦੂ ਸੰਗਠਨਾਂ ਅਤੇ ਭਾਜਪਾ ਆਗੂ ਸੋਸ਼ਲ ਮੀਡੀਆ ‘ਤੇ ਕਨ੍ਹਈਆ ਮਿੱਤਲ ‘ਤੇ ਖੁੱਲ੍ਹ ਕੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ।
ਕਾਂਗਰਸ ਵਿੱਚ ਸ਼ਾਮਲ ਹੋਣ ਦੇ ਆਪਣੇ ਬਿਆਨ ਦੇ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ ਭਜਨ ਗਾਇਕ ਕਨ੍ਹਈਆ ਮਿੱਤਲ ਨੇ ਆਖਰਕਾਰ ਆਪਣਾ ਹੀ ਬਿਆਨ ਵਾਪਸ ਲੈ ਲਿਆ ਹੈ। ਉਨ੍ਹਾਂ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਵਾਪਸ ਲੈ ਲਿਆ ਹੈ। ਕਨ੍ਹਈਆ ਮਿੱਤਲ ਨੇ ਮੰਗਲਵਾਰ ਦੁਪਹਿਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਾਈਵ ਹੋ ਕੇ ਲੋਕਾਂ ਨੂੰ ਸੰਬੋਧਨ ਕੀਤਾ।
ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਭਜਨ ਗਾਇਕ ਕਨ੍ਹਈਆ ਮਿੱਤਲ ਨੇ ਯੂ ਟਰਨ ਲੈ ਲਿਆ ਹੈ। ਉਨ੍ਹਾਂ ਨੇ 8 ਸਤੰਬਰ ਨੂੰ ਕਿਹਾ ਸੀ ਕਿ ਉਹ ਕਾਂਗਰਸ ‘ਚ ਸ਼ਾਮਿਲ ਹੋਣ ਦੀ ਇੱਛਾ ਹੈ। ਪਰ ਅੱਜ ਉਨ੍ਹਾਂ ਦਾ ਨਵਾਂ ਬਿਆਨ ਸਾਹਮਣੇ ਅਇਆ ਹੈ।ਹੁਣ ਉਹ ਕਾਂਗਰਸ ‘ਚ ਸ਼ਾਮਿਲ ਨਹੀਂ ਹੋ ਰਹੇ ।
4 ਲੱਖ ਦੀ ਡਰੱਗ ਸਮੇਤ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ || Latest News
ਕਨ੍ਹਈਆ ਮਿੱਤਲ ਉਹੀ ਗਾਇਕ ਹੈ ਜਿਸ ਨੇ 2022 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੀਤ ‘ਜੋ ਰਾਮ ਕੋ ਲਾਏ ਹੈਂ, ਹਮ ਉਨਕੋ ਲਾਏਂਗੇ’ ਗਾਇਆ ਸੀ। ਇਹ ਗੀਤ ਕਾਫੀ ਮਸ਼ਹੂਰ ਹੋਇਆ ਸੀ। ਮਿੱਤਲ ਨੂੰ ਅਕਸਰ ਭਾਜਪਾ ਦੇ ਪ੍ਰੋਗਰਾਮਾਂ ਵਿੱਚ ਦੇਖਿਆ ਜਾਂਦਾ ਸੀ।
ਕਿਸੇ ਇੱਕ ਪਾਰਟੀ ਨੂੰ ਸਨਾਤਨ ਦਾ ਪ੍ਰਤੀਕ ਨਾ ਸਮਝੋ, ਸਨਾਤਨ ਹਰ ਥਾਂ ਹੈ
ਮੀਡੀਆ ਰਿਪੋਰਟ ਮੁਤਾਬਿਕ ਕਨ੍ਹਈਆ ਮਿੱਤਲ ਨੇ ਕਿਹਾ ਕਿ ਮੈਨੂੰ ਕਦੇ ਵੀ ਭਾਜਪਾ ਤੋਂ ਟਿਕਟ ਦੀ ਉਮੀਦ ਨਹੀਂ ਸੀ। ਅਸੀਂ ਹਰ ਥਾਂ ਕੰਮ ਕਰ ਸਕਦੇ ਹਾਂ। ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਕਿਸੇ ਇੱਕ ਪਾਰਟੀ ਨੂੰ ਸਨਾਤਨ ਦਾ ਪ੍ਰਤੀਕ ਨਾ ਸਮਝੋ, ਸਨਾਤਨ ਹਰ ਥਾਂ ਹੈ।