ਗਿੱਦੜਬਾਹਾ ਦੇ ਪਿੰਡ ਦੇ ਦੌਰੇ ‘ਤੇ ਪੰਹੁਚੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਖ – ਵੱਖ ਪਿੰਡਾਂ ਵਿੱਚ ਲੋਕਾਂ ਨੂੰ ਮੀਟਿੰਗ ‘ਚ ਸੰਬੋਧਨ ਕੀਤਾ। ਇਸ ਤੋਂ ਬਾਅਦ ਰਾਜਾ ਵੜਿੰਗ ਨੇ ਫ਼ਿਲਮ ਅਦਾਕਾਰਾ ਕੰਗਨਾ ਰਣੌਤ ਦੇ ਬਾਰੇ ਵਿੱਚ ਕਿਹਾ ਕਿ ਕੰਗਨਾ ਦਿਮਾਗ਼ ਤੋਂ ਖਾਲੀ ਹੈ ਅਤੇ ਜੋ ਦਿਮਾਗ਼ ਤੋਂ ਖਾਲੀ ਹੋਵੇ ਉਸ ਦੇ ਬਾਰੇ ਵਿੱਚ ਨਹੀਂ ਬੋਲਣਾ ਚਾਹੀਦਾ। ਦੱਸ ਦਈਏ ਕਿ, ਕਗੰਨਾ ਨੇ ਕਿਹਾ ਸੀ ਕਿ 1947 ਵਿੱਚ ਤਾਂ ਭਾਰਤ ਨੂੰ ਭੀਖ ਮੰਗਣ ਵਿੱਚ ਆਜ਼ਾਦੀ ਦਿੱਤੀ ਗਈ ਸੀ। ਉਸ ਤੋਂ ਬਾਅਦ ਆਈ ਕਾਂਗਰਸ ਸਰਕਾਰ ਵੀ ਅੰਗਰੇਜ਼ਾਂ ਦਾ ਹੀ ਵਿਸਥਾਰ ਸੀ। ਦੇਸ਼ ਨੂੰ ਅਸਲ ਆਜ਼ਾਦੀ 2014 ਤੋਂ ਬਾਅਦ ਮਿਲੀ।
ਉਨ੍ਹਾਂ ਨੇ ਡੀਏਪੀ ਦੀ ਕਮੀ ਲਈ ਸਿੱਧੇ ਤੌਰ ‘ਤੇ ਕੇਂਦਰ ਸਰਕਾਰ ਨੂੰ ਜ਼ਿੰਮੇਦਾਰ ਠਹਿਰਾਇਆ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨੇ ਜਾਣ ‘ਤੇ ਉਨ੍ਹਾਂ ਕਿਹਾ ਕਿ ਪੰਜਾਬ ‘ਚ ਚੰਨੀ ਅਤੇ ਸਿੱਧੂ ਦੀ ਜੋੜੀ ਹੈ ਅਤੇ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਡਰ ਹੈ ਕਿ ਕਿਤੇ ਸਾਡੇ ਆਗੂ ਕਾਂਗਰਸ ‘ਚ ਸ਼ਾਮਲ ਨਾ ਹੋ ਜਾਣ। ਇਸ ਲਈ ਇਹ ਅਜਿਹਾ ਕਰ ਰਹੇ ਹੈ। ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਜਿਸ ਨੇ ਕਦੇ ਕਾਗਜ਼ ਨਹੀਂ ਚੁੱਕਿਆ ਉਹ ਹੁਣ ਕੂੜਾ ਚੁੱਕਣ ਦਾ ਡਰਾਮਾ ਕਰਦੇ ਫਿਰਦੇ ਹੈ ।