ਪਟਿਆਲਾ , 26 ਅਗਸਤ 2025 : ਜੁਆਇੰਟ ਮੁੱਖ ਚੋਣ ਅਫ਼ਸਰ (Joint Chief Electoral Officer) ਪੰਜਾਬ ਸਕੱਤਰ ਸਿੰਘ ਬੱਲ ਵੱਲੋਂ ਈ. ਵੀ. ਐਮ. ਵੇਅਰਹਾਊਸ ਦੀ ਜਾਂਚ ਕੀਤੀ ਗਈ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਨਿਰੀਖਣ ਕੀਤਾ ਗਿਆ ।
ਵੇਅਰਹਾਊਸ ਵਿੱਚ ਤਾਇਨਾਤ ਪੁਲਿਸ ਗਾਰਦ ਦਾ ਜਾਇਜ਼ਾ ਲਿਆ
ਉਹਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕੌਰ, ਬੀ. ਡੀ. ਪੀ. ਓ.-ਕਮ -ਨੋਡਲ ਅਫ਼ਸਰ ਈ. ਵੀ. ਐਮ., ਮਨਦੀਪ ਸਿੰਘ, ਚੋਣ ਤਹਿਸੀਲਦਾਰ ਵਿਜੈ ਕੁਮਾਰ ਅਤੇ ਰਾਜਨੀਤਕ ਪਾਰਟੀਆਂ ਦੇ ਨੁਮਾਂਇੰਦੇ ਹਾਜ਼ਰ ਸਨ । ਉਹਨਾਂ ਵੇਅਰਹਾਊਸ ਵਿੱਚ ਤਾਇਨਾਤ ਪੁਲਿਸ ਗਾਰਦ ਦਾ ਜਾਇਜ਼ਾ ਲਿਆ ਅਤੇ ਲਾਗ ਬੁੱਕ ਦੀ ਜਾਂਚ ਵੀ ਕੀਤੀ । ਇਸ ਦੌਰਾਨ ਉਹਨਾਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨਾਲ ਵਿਸ਼ੇਸ਼ ਮੀਟਿੰਗ ਵੀ ਕੀਤੀ ।
ਚੋਣਾਂ ਦੌਰਾਨ ਇਹਨਾਂ ਦੀ ਤਿਆਰੀ ਅਤੇ ਸੰਭਾਲ ਦੀ ਪ੍ਰਕ੍ਰਿਆਵਾਂ ਬਾਰੇ ਵੀ ਜਾਣਕਾਰੀ ਦਿੱਤੀ
ਜੁਆਇੰਟ ਮੁੱਖ ਚੋਣ ਅਫ਼ਸਰ ਵੱਲੋਂ ਪਾਰਟੀਆਂ ਦੇ ਨੂਮਾਇੰਦਿਆਂ (Representatives of the parties) ਨੂੰ ਲੋਕ ਸਭਾ/ਵਿਧਾਨ ਸਭਾ ਚੋਣਾਂ ਵਿੱਚ ਵਰਤੀਆਂ ਜਾਣ ਵਾਲੀਆਂ ਈ. ਵੀ. ਐਮਜ਼. ਦੇ ਰੱਖ ਰਖਾਵ ਅਤੇ ਸੇਫ਼ਟੀ ਉਪਕਰਨਾ ਬਾਰੇ ਜਾਣਕਾਰੀ ਦਿੰਦਿਆਂ ਇਹਨਾਂ ਦੀ ਵਰਤੋਂ ਦੇ ਵੱਖ-ਵੱਖ ਪੜਾਵਾਂ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਇਆ । ਇਸ ਤੋਂ ਇਲਾਵਾ ਚੋਣਾਂ ਦੌਰਾਨ ਇਹਨਾਂ ਦੀ ਤਿਆਰੀ ਅਤੇ ਸੰਭਾਲ ਦੀ ਪ੍ਰਕ੍ਰਿਆਵਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਇਹ ਕੰਮ ਸਮੇਂ ਤੇ ਹਦਾਇਤਾਂ ਅਨੁਸਾਰ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ।
ਬੂਥ ਲੈਵਲ ਏਜੰਟ ਦੀ ਅਹਿਮੀਅਤ ਬਾਰੇ ਵੀ ਜਾਣੂ ਕਰਵਾਇਆ
ਜੁਆਇੰਟ ਮੁੱਖ ਚੋਣ ਅਫ਼ਸਰ ਨੇ ਬੂਥ ਲੈਵਲ ਏਜੰਟ (Booth Level Agent) ਦੀ ਅਹਿਮੀਅਤ ਬਾਰੇ ਵੀ ਜਾਣੂ ਕਰਵਾਇਆ ਅਤੇ ਅਪੀਲ ਕੀਤੀ ਕਿ ਜ਼ਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਵੱਲੋਂ ਜ਼ਿਲ੍ਹੇ ਦੇ ਹਰ ਪੋਲਿੰਗ ਸਟੇਸ਼ਨ ਤੇ ਇਕ ਬੂਥ ਲੈਵਲ ਏਜੰਟ ਨਿਯੂਕਤ ਕਰਕੇ ਫਾਰਮ ਬੀ. ਐਲ. ਏ. 2 ਵਿੱਚ ਦਰਜ ਕੀਤਾ ਜਾਵੇ ।
ਇਸ ਸੂਚੀ ਨੂੰ ਜ਼ਿਲ੍ਹਾ ਚੋਣ ਅਫ਼ਸਰ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਕੋਲ ਭੇਜਿਆ ਜਾਵੇ ਤਾਂ ਜੋ ਬੂਥ ਲੈਵਲ ਅਫ਼ਸਰ ਨਾਲ ਤਾਲਮੇਲ ਕਰਕੇ ਐਸ. ਐਸ. ਆਰ. ਅਤੇ ਐਸ. ਆਈ. ਆਰ. ਦੌਰਾਨ ਕੰਮ ਸਹੀ ਤਰੀਕੇ ਨਾਲ ਅੱਗੇ ਵਧਾਇਆ ਜਾ ਸਕੇ ਅਤੇ ਚੋਂਣਾਂ ਦੌਰਾਨ ਕਿਸੇ ਵੀ ਸ਼ਿਕਾਇਤ ਤੋਂ ਬਚਿਆ ਜਾ ਸਕੇ ।
Read More : ਅੱਜ ਨਾਮਜ਼ਦਗੀ ਪੇਪਰ ਦਾਖਲ ਨਹੀਂ ਕਰਵਾਏ ਜਾਣਗੇ: ਮੁੱਖ ਚੋਣ ਅਫ਼ਸਰ