ਜਲੰਧਰ ਵਿੱਚ ਇੱਕ ਭਜਨ ਗਾਇਕ ਅਸ਼ੋਕ ਸਾਂਵਰੀਆ ਦੀ ਆਡੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਜਦੋਂ ਉਹ ਬਾਜ਼ਾਰ ਤੋਂ ਵਾਪਸ ਆ ਰਿਹਾ ਸੀ। ਧੂੰਆਂ ਨਿਕਲਦਾ ਦੇਖ ਕੇ ਉਸਨੇ ਗੱਡੀ ਰੋਕ ਲਈ। ਸਿਸਟਮ ਬੰਦ ਹੋਣ ਕਾਰਨ ਗੇਟ ਨਹੀਂ ਖੁੱਲ੍ਹੇ, ਜਿਸ ਕਾਰਨ ਪਰਿਵਾਰ ਅੰਦਰ ਫਸ ਗਿਆ। ਕੁਝ ਦੇਰ ਬਾਅਦ ਪਰਿਵਾਰ ਕਿਸੇ ਤਰ੍ਹਾਂ ਗੇਟ ਖੋਲ੍ਹ ਕੇ ਬਾਹਰ ਆ ਗਿਆ।
ਬਿਕਰਮ ਸਿੰਘ ਮਜੀਠੀਆ ਨੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਬਾਰੇ ਕਹੀ ਆਹ ਗੱਲ
ਕੁਝ ਦੇਰ ਵਿੱਚ ਹੀ ਕਾਰ ਦੇ ਅਗਲੇ ਹਿੱਸੇ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਔਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਸੜ ਗਿਆ।