ਜਲੰਧਰ ਦੇ ਅਧੀਨ ਪੈਂਦੇ ਲਾਂਬੜਾ ਰੋਡ ‘ਤੇ ਅੱਜ ਇਕ ਖੜ੍ਹੇ ਟਰੱਕ ਨਾਲ ਤੇਜ਼ ਰਫਤਾਰ ਸਕੂਟੀ ਟਕਰਾ ਗਈ। ਐਕਟਿਵਾ ‘ਤੇ 4 ਵਿਅਕਤੀ ਸਵਾਰ ਸਨ। ਟਰੱਕ ਨਾਲ ਟਕਰਾਉਣ ਤੋਂ ਬਾਅਦ ਇਨ੍ਹਾਂ ਵਿੱਚੋਂ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਦੋ ਗੰਭੀਰ ਜ਼ਖ਼ਮੀ ਹੋ ਗਏ।
ਇਹ ਵੀ ਪੜੋ: ਸਿੱਖਿਆ ਵਿਭਾਗ ਨੂੰ 1 ਅਪ੍ਰੈਲ ਨੂੰ ਮਿਲਣਗੇ 2500 ਅਧਿਆਪਕ: ਮੁੱਖ ਮੰਤਰੀ ਭਗਵੰਤ ਮਾਨ ਦੇਣਗੇ ਨਿਯੁਕਤੀ ਪੱਤਰ
ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਇਹ ਚਾਰੇ ਨੌਜਵਾਨ ਨਕੋਦਰ ਡੇਰੇ ਵਿੱਚ ਮੱਥਾ ਟੇਕਣ ਜਾ ਰਹੇ ਸਨ। ਹਾਦਸੇ ਦੇ ਤੁਰੰਤ ਬਾਅਦ ਰਾਹਗੀਰਾਂ ਨੇ ਜ਼ਖਮੀਆ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਪਤਾ ਲੱਗਾ ਹੈ ਕਿ ਟਰੱਕ ਚਾਲਕ ਵਾਹਨ ਸਮੇਤ ਫਰਾਰ ਹੋ ਗਿਆ ਹੈ।
ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇੱਕ ਟਰੱਕ ਅਤੇ ਐਕਟਿਵਾ ਦੀ ਟੱਕਰ ਹੋ ਗਈ ਹੈ। ਐਕਟਿਵਾ ‘ਤੇ 4 ਵਿਅਕਤੀ ਸਵਾਰ ਸਨ। ਚਾਰੋਂ ਨਕੋਦਰ ਮੱਥਾ ਟੇਕਣ ਜਾ ਰਹੇ ਸਨ। ਇਸ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਲੋਕ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਜਸ਼ਨਦੀਪ ਅਤੇ ਲੱਕੀ ਵਜੋਂ ਹੋਈ ਹੈ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ। ਟਰੱਕ ਦਾ ਨੰਬਰ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਡਰਾਈਵਰ ਮੌਕੇ ਤੋਂ ਵਾਹਨ ਸਮੇਤ ਫ਼ਰਾਰ ਹੋ ਗਿਆ। ਪੁਲਿਸ ਜਲਦੀ ਹੀ ਇਸ ਮਾਮਲੇ ਨੂੰ ਸੁਲਝਾ ਲਵੇਗੀ।