ਜਲੰਧਰ, 19 ਅਗਸਤ 2025 : ਜਲੰਧਰ ਕਾਊਂਟਰ ਇੰਟੈਲੀਜੈਂਸ (Jalandhar Counter Intelligence) ਇਕ 86 ਹੈਂਡ ਗ੍ਰਨੇਡ ਬਰਾਮਦ ਕੀਤਾ ਗਿਆ ਹੈ ।
ਡੀ. ਜੀ. ਨੇ ਦਿੱਤੀ ਗ੍ਰੇਨੇਡ ਸਬੰਧੀ ਜਾਣਕਾਰੀ
ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਆਫ ਪੁਲਸ ਗੌਰਵ ਯਾਦਵ (D. G. P. Punjab Gaurav Yadav) ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਜਿਨ੍ਹਾਂ ਵਿਅਕਤੀਆਂ ਨੂੰ ਜਲੰਧਰ ਕਾਊਂਟਸ ਇੰਟੈਲੀਜੈਂਸ ਨੇ ਕੁੱਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਸਿਰਫ਼ ਇਕ 86 ਹੈਂਡ ਗੇ੍ਰਨੇਡ ਹੀ ਬਰਾਮਦ ਨਹੀਂ ਹੋਇਆ ਬਲਕਿ ਹੋਰ ਖੁਲਾਸੇ ਵੀ ਹੋਏ ਹਨ।
ਮੁਲਜਮ ਕਰ ਰਹੇ ਹਨ ਕੈਨੇਡਾ ਸਥਿਤ ਜੀਸਾਨ ਅਖਤਰ ਅਤੇ ਗਿੱਲ ਦੇ ਨਿਰਦੇਸ਼ਾਂ ਤੇ ਕੰਮ
ਡੀ. ਜੀ. ਪੀ. ਪੰਜਾਬ ਗੌਰਵ ਯਾਦਵ (D. G. P. Punjab Gaurav Yadav) ਨੇ ਦੱਸਿਆ ਕਿ ਸਮੁੱਚੇ ਮੁਲਜ਼ਮਾਂ ਵਲੋਂ ਵਿਦੇਸ਼ੀ ਧਰਤੀ ਕੈਨੇਡਾ ਸਥਿਤ ਬੀ. ਕੇ. ਆਈ. ਦੇ ਕਿੰਗਪਿਨ ਜ਼ੀਸ਼ਾਨ ਅਖ਼ਤਰ ਅਤੇ ਅਜੇ ਗਿੱਲ ਦੇ ਨਿਰਦੇਸ਼ਾਂ `ਤੇ ਕੰਮ ਕਰ ਰਹੇ ਸਨ । ਮੁਲਜ਼ਮ ਵਿਸ਼ਵਜੀਤ ਅਤੇ ਜੈਕਸਨ (Accused Vishwajit and Jackson) ਨੇ ਇਸ ਸਾਲ ਜੁਲਾਈ ਦੇ ਆਖ਼ਰੀ ਹਫ਼ਤੇ ਅਪਣੇ ਸਾਥੀਆਂ ਰਾਹੀਂ ਬਿਆਸ ਤੋਂ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ ਸਨ, ਜਿਨ੍ਹਾਂ ਵਿਚੋਂ ਇਕ ਹੈਂਡ ਗ੍ਰਨੇਡ ਨਾਲ 10 ਦਿਨ ਪਹਿਲਾਂ ਐਸ. ਬੀ. ਐਸ. ਨਗਰ ਵਿਚ ਇਕ ਸ਼ਰਾਬ ਦੀ ਦੁਕਾਨ ਵਿਚ ਉਸੇ ਮੋਡਿਊਲ ਦੇ ਹੋਰ ਮੈਂਬਰਾਂ ਦੁਆਰਾ ਧਮਾਕਾ ਕੀਤਾ ਗਿਆ ਸੀ । ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ. ਐਸ. ਓ. ਸੀ.) ਪੁਲਸ ਸਟੇਸ਼ਨ ਵਿਚ ਇਕ ਐਫ.ਆਈ.ਆਰ. ਦਰਜ ਕੀਤੀ ਗਈ ਹੈ ।
Read More : ਡਿਪੋਰਟੇਸ਼ਨ ਦੇ ਮੁੱਦੇ ‘ਤੇ DGP ਗੌਰਵ ਯਾਦਵ ਦਾ ਵੱਡਾ ਐਕਸ਼ਨ, ਚਾਰ ਮੈਂਬਰੀ ਕਮੇਟੀ ਦਾ ਕੀਤਾ ਗਠਨ