ਜਿਵੇਂ ਜਿਵੇਂ ਆਈਪੀਐਲ 2021 ਅੱਗੇ ਵਧ ਰਿਹਾ ਹੈ, ਮੈਚਾਂ ਦਾ ਰੋਮਾਂਚ ਵੀ ਵਧਦਾ ਜਾ ਰਿਹਾ ਹੈ। ਨਾਕਆਊਟ ਮੈਚਾਂ ਵਿੱਚ ਹਿੱਸਾ ਲੈਣ ਵਾਲੀਆਂ ਕੁੱਝ ਟੀਮਾਂ ਦਾ ਚਿਹਰਾ ਸਾਫ਼ ਹੋ ਰਿਹਾ ਹੈ, ਜਦੋਂ ਕਿ ਕੁੱਝ ਟੀਮਾਂ ਅਜੇ ਵੀ ਪਲੇਆਫ ਵਿੱਚ ਜਗ੍ਹਾ ਬਣਾਉਣ ਲਈ ਸੰਘਰਸ਼ ਕਰ ਰਹੀਆਂ ਹਨ। ਟੂਰਨਾਮੈਂਟ ਦਾ 45 ਵਾਂ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡਿਆ ਗਿਆ।
ਟਾਸ ਹਾਰ ਕੇ ਪਹਿਲਾਂ ਖੇਡਦਿਆਂ ਕੇਕੇਆਰ ਨੇ 20 ਓਵਰਾਂ ਵਿੱਚ 165/7 ਦਾ ਸਕੋਰ ਬਣਾਇਆ ਜਿਸ ਨੂੰ ਪੰਜਾਬ ਕਿੰਗਜ਼ ਨੇ 19.3 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 168 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਪੰਜਾਬ ਦੇ ਬੱਲੇਬਾਜ਼ ਸ਼ਾਹਰੁਖ ਖਾਨ ਨੇ ਜੇਤੂ ਛੱਕਾ ਲਗਾ ਕੇ ਮੈਚ ਦਾ ਅੰਤ ਕੀਤਾ। ਇਸ ਪ੍ਰਕਾਰ ਪੰਜਾਬ ਨੂੰ ਇੱਕ ਸ਼ਾਨਦਾਰ ਜਿੱਤ ਪ੍ਰਾਪਤ ਹੋਈ।