ਫਰੀਦਕੋਟ- ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਜਿਲ੍ਹੇ ਦੇ ਅੰਤਰਰਾਸ਼ਟਰੀ ਤੈਰਾਕ ਕਰਨ ਬਰਾੜ ਨੂੰ ਖੇਡਾਂ ਵਿੱਚ ਉੱਤਮਤਾ ਲਈ ਵੱਕਾਰੀ ਮਹਾਰਾਜਾ ਰਣਜੀਤ ਸਿੰਘ ਸਟੇਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਵਿਸ਼ੇਸ਼ ਸਕੱਤਰ ਖੇਡਾਂ ਸਰਵਜੀਤ ਸਿੰਘ ਆਈ.ਏ.ਐਸ. ਵੱਲੋਂ ਪ੍ਰਦਾਨ ਕੀਤਾ ਗਿਆ।
ਹਰਿਆਣਾ ਪੁਲਿਸ ਅੱਜ ਸ਼ੰਭੂ-ਖਨੌਰੀ ਬਾਰਡਰ ਤੋਂ ਹਟਾਵੇਗੀ ਬੈਰੀਕੇਡਿੰਗ
ਜ਼ਿਕਰਯੋਗ ਹੈ ਕਿ ਕਰਨ ਸਿੰਘ ਬਰਾੜ ਪਹਿਲਾਂ ਫਰੀਦਕੋਟ ਵਿਖੇ ਬਤੌਰ ਜਿਲ੍ਹਾ ਪ੍ਰੋਗਰਾਮ ਅਫਸਰ ਸੇਵਾਵਾਂ ਵੀ ਦੇ ਚੁੱਕੇ ਹਨ ਅਤੇ ਹੁਣ ਸੀ.ਡੀ.ਪੀ.ਓ ਧਰਮਕੋਟ ਵਿਖੇ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਨੇ ਸਾਲ 2015 ਵਿੱਚ ਵਿਸ਼ਵ ਯੂਨੀਵਰਸਿਟੀ ਖੇਡਾਂ ਦੱਖਣੀ ਕੋਰੀਆ, ਸਾਲ 2014 ਵਿੱਚ ਵਿਸ਼ਵ ਜੀਵਨ ਰੱਖਿਅਕ ਖੇਡਾਂ ਵਿੱਚ ਭਾਗ ਲਿਆ। ਇਸ ਦੇ ਨਾਲ ਹੀ ਉਨ੍ਹਾਂ ਸਾਲ 2013 ਵਿੱਚ ਮਲੇਸ਼ੀਅਨ ਓਪਨ 2 ਚਾਂਦੀ, 1 ਕਾਂਸੀ ਤਮਗਾ ਹਾਸਲ ਕੀਤਾ ਅਤੇ ਸਾਲ 2011 ਵਿੱਚ ਰਾਸ਼ਟਰੀ ਸਕੂਲ ਖੇਡਾਂ ਵਿੱਚ ਸੋਨਾ, ਚਾਂਦੀ, ਕਾਂਸੀ ਤਮਗਾ ਪ੍ਰਾਪਤ ਕੀਤਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀ ਵੱਲੋਂ ਕਰਵਾਈਆਂ ਖੇਡਾਂ ਵਿੱਚ ਸਾਲ 2012 ਵਿੱਚ 3 ਸੋਨ ਤਮਗਾ, ਸਾਲ 2013 ਵਿੱਚ 2 ਸੋਨ ਤਮਗਾ, 4 ਚਾਂਦੀ, 3 ਕਾਂਸੀ ਪ੍ਰਾਪਤ ਕੀਤੇ। ਇਸੇ ਤਰ੍ਹਾਂ ਸਾਲ 2014 ਵਿੱਚ 3 ਸੋਨ ਤਮਗਾ, 1 ਕਾਂਸੀ ਤਮਗਾ ਹਾਸਲ ਕੀਤਾ, ਸਾਲ 2015 ਵਿੱਚ 5 ਸੋਨ ਤਮਗਾ, ਸਾਲ 2016 ਵਿੱਚ 5 ਸੋਨ ਤਮਗਾ ਅਤੇ ਸਾਲ 2017 ਨਿੱਚ 3 ਸੋਨ ਅਤੇ 1 ਕਾਂਸੀ ਤਮਗਾ ਪ੍ਰਾਪਤ ਕੀਤਾ ਸੀ। ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਅਤੇ ਸਮੂਹ ਜਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਤੋਂ ਇਲਾਵਾ ਵੱਖ ਵੱਖ ਸੰਸਥਾਵਾਂ ਨੇ ਕਰਨ ਬਰਾੜ ਨੂੰ ਇਸ ਮਾਨਮੱਤੀ ਸਫਲਤਾ ਲਈ ਵਧਾਈ ਦਿੱਤੀ।