ਫਾਸਟ ਫੂਡ ਦੀਆਂ ਰੇਹੜੀਆਂ, ਢਾਬੇ, ਰੈਸਟੋਰੈਂਟਾਂ ਅਤੇ ਹੋਟਲਾਂ ਮਾਲਕਾਂ ਲਈ ਹਦਾਇਤਾਂ ਜਾਰੀ

0
125

ਬਟਾਲਾ,18 ਜੂਨ – ਐਸ.ਡੀ.ਐਮ-ਕਮ-ਕਮਿਸ਼ਨਰ, ਨਗਰ ਨਿਗਮ ਬਟਾਲਾ ਵਿਕਰਮਜੀਤ ਸਿੰਘ ਪਾਂਥੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਗੋਲਗੱਪੇ/ਟਿੱਕੀ ਚਾਟ ਅਤੇ ਫਾਸਟ ਫੂਡ ਦੀਆਂ ਰੇਹੜੀਆਂ, ਢਾਬੇ, ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਈਟਿੰਗ ਹਬ ਵੱਲੋ ਜੋ ਕਰਮਚਾਰੀ ਨਿਯੁਕਤ ਕੀਤੇ ਗਏ ਹਨ, ਉਨ੍ਹਾਂ ਵੱਲੋ ਸਾਫ ਸਫਾਈ ਦਾ ਕੋਈ ਧਿਆਨ ਨਹੀ ਰੱਖੀਆ ਜਾ ਰਿਹਾ, ਜਿਸ ਦਾ ਸਖਤ ਨੋਟਿਸ ਲਿਆ ਗਿਆ ਹੈ।

ਇਸ ਲਈ ਰੇਹੜੀ, ਹੋਟਲ, ਰੈਸਟੋਰੈਟ ਮਾਲਕਾਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਖਾਣਾ ਬਣਾਉਣ ਜਾਂ ਸਰਵ ਕਰਨ ਸਮੇ ਉਨ੍ਹਾਂ ਦੇ ਸਿਰ ਢੱਕੇ ਹੋਣੇ ਚਾਹੀਦੇ ਹਨ ਅਤੇ ਹੱਥਾਂ ਦੇ ਦਸਤਾਨੇ ਪਾਏ ਹੋਣੇ ਚਾਹੀਦੇ ਹਨ ਤਾਂ ਜੋ ਖਾਣ ਪੀਣ ਵਾਲੀਆ ਵਸਤੂਆਂ ਵਿੱਚ ਕੋਈ ਵਾਲ ਜਾਂ ਨਾਖੂਨ ਵਗੈਰਾ ਨਾ ਆਵੇ। ਹਰ ਕਰਮਚਾਰੀ ਦਾ ਮੈਡੀਕਲ ਕਰਵਾਇਆ ਜਾਵੇ ਤਾਂ ਜੋ ਕੋਈ ਵੀ ਕਰਮਚਾਰੀ ਅਜਿਹਾ ਨਾ ਹੋਵੇ ਜਿਸ ਨੂੰ ਕਿਸੇ ਕਿਸਮ ਦੀ ਬਿਮਾਰੀ ਜਾਂ ਕੋਈ ਚਮੜੀ ਰੋਗ ਹੋਵੇ। ਆਪਣੇ ਰੋਜਾਨਾ ਖਾਣਾਂ ਬਣਾਉਣ ਲਈ ਵਰਤੋ ਵਿੱਚ ਆਉਣ ਵਾਲੀ ਰਸੋਈ ਦੀ ਸਾਫ ਸਫਾਈ ਕਰਵਾਈ ਜਾਵੇ ਖਾਣਾ ਬਣਾਉਣ ਵਾਲੀ ਜਗ੍ਹਾ ਤੇ ਕਿਸੇ ਵੀ ਕਿਸਮ ਦੀ ਕੋਈ ਗੰਦਗੀ ਨਹੀ ਹੋਣੀ ਚਾਹੀਦੀ ਅਤੇ ਰੋਜਾਨਾ ਦਾ ਕੂੜਾ ਕਰਕਟ ਸੁੱਟਣ ਲਈ ਇੱਕ ਡਸਟਬੀਨ ਲਗਾਇਆ ਹੋਣਾ ਚਾਹੀਦਾ ਹੈ।

ਕਮਿਸ਼ਨਰ ਨਗਰ ਨਿਗਮ, ਬਟਾਲਾ ਵੱਲੋ ਦੱਸਿਆ ਗਿਆ ਕਿ ਰੇਹੜੀਆਂ, ਢਾਬੇ, ਰੈਸਟੋਰੈਂਟਾਂ ਅਤੇ ਹੋਟਲਾਂ ਦੀ ਸਾਫ ਸਫਾਈ ਦੀ ਚੈਕਿੰਗ ਕਰਨ ਲਈ ਇੱਕ ਟੀਮ ਗਠਿਤ ਕੀਤੀ ਗਈ ਹੈ, ਜੋ ਰੋਜਾਨਾ ਇਨ੍ਹਾਂ ਥਾਵਾਂ ਦੀ ਚੈਕਿੰਗ ਕਰੇਗੀ ਅਤੇ ਜਿਸ ਵੀ ਰੋਟਲ, ਰੈਸਟੋਰੈਂਟ, ਢਾਬਾ, ਰੇਹੜੀ ਅਤੇ ਹੋਰ ਕਿਸੇ ਵੀ ਈਟਿੰਗ ਹਬ ਆਦਿ ਵਿੱਚ ਸਾਫ ਸਫਾਈ ਅਤੇ ਡਸਟਬੀਨ ਨਹੀ ਲੱਗਾ ਹੋਵੇਗਾਂ ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ ਦੀ ਧਾਰਾ 1976 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗਾ।
ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਇੱਕ ਸਾਫ ਸੁਥਰਾ ਮਾਹੋਲ ਦੇਣ ਲਈ ਨਗਰ ਨਿਗਮ ਬਟਾਲਾ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਬਟਾਲਾ ਸ਼ਹਿਰ ਨੂੰ ਸਾਫ ਸੁਥਰਾ ਅਤੇ ਬਿਮਾਰੀਆਂ ਤੋ ਦੂਰ ਰੱਖਣਾ ਨਗਰ ਨਿਗਮ, ਬਟਾਲਾ ਦਾ ਫਰਜ ਹੈ। ਜਿਸ ਵਿੱਚ ਕਿਸੇ ਕਿਸਮ ਦੀ ਅਣਗਹਿਲੀ/ਲਾਪਵਾਹੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ

LEAVE A REPLY

Please enter your comment!
Please enter your name here