ਪੈਨਸ਼ਨ ਅਦਾਲਤ ਮੌਕੇ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਹਦਾਇਤਾਂ

0
3
Penshion Court

ਪਟਿਆਲਾ 11 ਅਗਸਤ 2025 : ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ (Pensioners’ complaints) ਦੇ ਨਿਪਟਾਰੇ ਲਈ ਅੱਜ ਇੱਥੇ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਪੈਨਸ਼ਨ ਅਦਾਲਤ ਲਗਾਈ ਗਈ ।

ਐਸ. ਡੀ. ਐਮ. ਨਾਭਾ ਦੀ ਪ੍ਰਧਾਨਗੀ ਹੇਠ ਲਗਾਈ ਇਸ ਪੈਨਸ਼ਨ ਅਦਾਲਤ (Pension Court) ਵਿੱਚ ਪੁੱਜੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਨਿਪਟਾਰੇ ਲਈ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ । ਪੈਨਸ਼ਨ ਅਦਾਲਤ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀ ਵੀ ਮੌਜੂਦ ਸਨ । ਪੈਨਸ਼ਨਰਾਂ ਦੀਆਂ ਦਰਪੇਸ਼ ਸਮੱਸਿਆਵਾਂ ਸੁਣਦਿਆਂ ਇਸਮਿਤ ਵਿਜੇ ਸਿੰਘ ਨੇ ਕਰਮਚਾਰੀਆਂ ਨੂੰ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਗੰਭੀਰ ਹੈ ਅਤੇ ਇਹਨਾਂ ਦਾ ਪਹਿਲ ਦੇ ਅਧਾਰ ‘ ਤੇ ਹੱਲ ਕੀਤਾ ਜਾਵੇਗਾ ।

ੳਹਨਾਂ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਪੈਨਸ਼ਨਰਾਂ ਦੀਆਂ ਸਮੱਸਿਆਵਾਂ (Problems of pensioners) ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਕਿਸੇ ਵੀ ਪੈਨਸ਼ਨਰ ਨੂੰ ਕੋਈ ਵੀ ਸ਼ਿਕਾਇਤ ਦਾ ਮੌਕੇ ਨਾ ਦਿੱਤਾ ਜਾਵੇ । ਇਸ ਮੌਕੇ ਉਹਨਾਂ ਸੇਵਾ ਮੁਕਤ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਅਤੇ ਪੈਨਸ਼ਨਰਾਂ ਦੀਆਂ ਦਿੱਕਤਾਂ ਦਾ ਤੁਰੰਤ ਨਿਪਟਾਰਾ ਕਰਵਾਉਂਦਿਆਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਅਜਿਹੇ ਪ੍ਰਬੰਧ ਕੀਤੇ ਜਾਣ ਕਿ ਪੈਨਸ਼ਨਰਾਂ ਨੂੰ ਆਪਣੀਆਂ ਪੈਨਸ਼ਨਾਂ ਦੇ ਲਾਭਾਂ, ਡੀ. ਸੀ. ਆਰ. ਜੀ. , ਜੀ. ਪੀ. ਐਫ., ਲੀਵ ਇਨਕੈਸ਼ਮੈਂਟ ਰਕਮ ਦੀ ਪੂਰੀ ਅਦਾਇਗੀ ਤੇ ਮੈਡੀਕਲ ਅਧਾਰ ‘ ਤੇ ਕੰਮਿਊਟਿਡ ਛੁੱਟੀ ਦੀ ਅਦਾਇਗੀ ਕਰਨ ਅਤੇ ਹੋਰ ਅਦਾਇਗੀਆਂ ਲੈਣ ਸਮੇਂ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ।

ਉਹਨਾਂ ਇਸ ਪੈਨਸ਼ਨ ਅਦਾਲਤ ਵਿੱਚ ਗੈਰ ਹਾਜ਼ਰ ਰਹਿਣ ਵਾਲੇ ਵਿਭਾਗਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਲਈ ਵੀ ਆਖਿਆ । ਇਸ ਮੌਕੇ ਸੀਨੀਅਰ ਅਕਾਂਊਂਟਸ ਅਫਸਰ ਰਣਜੀਤ ਕੁਮਾਰ, ਸਹਾਇਕ ਅਕਾਂਊਂਟਸ ਅਫਸਰ ਦਿਨੇਸ਼ ਕੁਮਾਰ, ਅਕਾਂਊਂਟੈਂਟ ਅਰੁਨ ਕੋਲਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ ।

Read More : ‘ਆਪ’ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਹੋਣਗੀਆਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪ੍ਰਮੁੱਖ ਮੰਗਾਂ: ਹਰਪਾਲ ਸਿੰਘ ਚੀਮਾ

LEAVE A REPLY

Please enter your comment!
Please enter your name here