ਭਾਰਤ ਦੀ ਪਹਿਲੀ ਅਡੋਬ ਐਕਸਪ੍ਰੈਸ ਲਾਉਂਜ ਲੈਬਾਰਟਰੀ ਦਾ ਹੋਇਆ ਉਦਘਾਟਨ

0
9
Adobe Express Lounge Laboratory

ਮੋਹਾਲੀ, 30 ਜੁਲਾਈ 2025 : ਡਿਜੀਟਲ ਮੀਡੀਆ (Digital media) ਦਿੱਗਜ ਤੇ ਗਲੋਬਲ ਲੀਡਰ ਅਡੋਬ ਨੇ ਚੰਡੀਗੜ੍ਹ ਯੂਨੀਵਰਸਿਟੀ (Chandigarh University) ਵਿੱਚ ਭਾਰਤ ਦੀ ਪਹਿਲੀ ਅਡੋਬ ਐਕਸਪ੍ਰੈਸ ਲਾਉਂਜ ਲੈਬਾਰਟਰੀ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਅਗਲੀ ਪੀੜ੍ਹੀ ਨੂੰ ਆਰਥਿਕ ਅਤੇ ਤਕਨੀਕੀ ਤੌਰ ’ਤੇ ਮਜ਼ਬੂਤ ਬਣਾਇਆ ਜਾ ਸਕੇ। ਸੀਯੂ ਦਾ ਇਹ ਉਪਰਾਲਾ ਵਿਦਿਆਰਥੀਆਂ ਲਈ ਕਾਰਗਰ ਸਿੱਧ ਹੋਵੇਗਾ, ਕਿਉਂਕਿ ਅਗਲੀ ਪੀੜ੍ਹੀ ਦੇ ਭਵਿੱਖ ਨੂੰ ਡਿਜੀਟਲ ਨਵੀਨਤਾ ’ਚ ਸ਼ਕਤੀ ਪ੍ਰਦਾਨ ਕਰਨ ਲਈ ਉਨ੍ਹਾਂ ਨੂੰ ਤਕਨੀਕ ਤੇ ਏਆਈ ਨਾਲ ਜੋੜਨ ਦੀ ਬਹੁਤ ਜ਼ਿਆਦਾ ਲੋੜ ਹੈ।

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਜਿਥੇ ਅਡੋਬ ਐਕਸਪ੍ਰੈਸ ਲਾਉਂਜ ਲੈਬਾਰਟਰੀ (Adobe Express Lounge Laboratory) ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਲਈ ਇੱਕ ਨਵੀਨਤਾ ਅਤੇ ਰਚਨਾਤਮਕਤਾ ਦੇ ਹੱਬ ਵਜੋਂ ਕੰਮ ਕਰੇਗੀ, ਉਥੇ ਹੀ ਇਹ ਲੈਬਾਰਟਰੀ ਦੇ ਫਲੈਗਸਪਿ ਪਲੇਟਫਾਰਮ, ਅਡੋਬ ਐਕਸਪ੍ਰੈਸ ਦੁਆਰਾ ਸੰਚਾਲਿਤ ਹੈ ਅਤੇ ਵਿਦਿਆਰਥੀਆਂ ਨੂੰ ਇੰਫਲੂਐਂਸਰ ਡਿਜੀਟਲ ਕੰਟੈਂਟ ਡਿਜ਼ਾਈਨ ਕਰਨ, ਬਣਾਉਣ ਅਤੇ ਪੇਸ਼ ਕਰਨ ਦੇ ਯੋਗ ਬਣਾਉਣ ਲਈ ਏਆਈ-ਸੰਚਾਲਿਤ ਰਚਨਾਤਮਕ ਸਾਧਨਾਂ ਨੂੰ ਏਕੀਕਿ੍ਰਤ ਕਰਦੀ ਹੈ ।

ਅਤਿ ਆਧੁਨਿਕ ਟੂਲਜ਼ ਦੀਆਂ ਵਿਸ਼ੇਸ਼ਤਾਵਾਂ ਬਾਰੇ ਬਰੀਕੀ ਬਾਰੇ ਕਰਵਾਇਆ ਗਿਆ ਜਾਣੂੰ

ਅਡੋਬ ਐਕਸਪ੍ਰੈਸ ਲਾਊਂਜ ਦੇ ਉਦਘਾਟਨ ਸਮਾਗਮ ਦੌਰਾਨ ਹਰਪ੍ਰੀਤ ਕੌਰ (ਡਾਇਰੈਕਟਰ ਟੈਲੇਂਟ ਐਕਵਿਜ਼ੀਸ਼ਨ, ਅਡੋਬ ਇੰਡੀਆ), ਅਜੀਤ ਕੁਮਾਰ (ਪ੍ਰੋਗਰਾਮ ਮੈਨੇਜਰ, ਅਡੋਬ), ਅਭਿਸ਼ੇਕ ਰਾਓ (ਸੀਨੀਅਰ ਟੈਲੇਂਟ ਪਾਰਟਨਰ, ਅਡੋਬ ਇੰਡੀਆ) ਅਤੇ ਨੀਤੀਕਾ ਲਖਟਕੀਆ (ਮੈਨੇਜਰ ਟੈਲੇਂਟ ਓਪਰੇਸ਼ਨਜ਼ ਐਂਡ ਡੇਟਾ ਰਿਪੋਰਟਿੰਗ ਐਂਡ ਇਨਸਾਈਟਸ, ਅਡੋਬ ਇੰਡੀਆ) ਅਤੇ ਯੂਨੀਵਰਸਿਟੀ ਦੇ (ਪ੍ਰੋ.) ਮਨਪ੍ਰੀਤ ਸਿੰਘ ਮੰਨਾ (ਵਾਈਸ ਚਾਂਸਲਰ, ਚੰਡੀਗੜ੍ਹ ਯੂਨੀਵਰਸਿਟੀ) ਵੀਰਵਾਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਵਿੱਚ ਮੌਜੂਦ ਸਨ । ਸਮਾਗਮ ਦੌਰਾਨ ਵਿੱਦਿਆਰਥੀਆਂ ਤੇ ਹੋਰ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਅਡੋਬ ਦੇ ਅਧਿਕਾਰੀਆਂ ਵੱਲੋਂ ਅਡੋਬ ਐਕਸਪ੍ਰੈਸ ਲੈਬਾਰਟਰੀ ਨਾਲ ਸਬੰਧਤ ਪੇਸ਼ਕਾਰੀ ਵੀ ਦਿਖਾਈ ਤੇ ਅਤਿ ਆਧੁਨਿਕ ਟੂਲਜ਼ ਦੀਆਂ ਵਿਸ਼ੇਸ਼ਤਾਵਾਂ ਬਾਰੇ ਬਰੀਕੀ ਬਾਰੇ ਜਾਣੂੰ ਕਰਵਾਇਆ ਗਿਆ ।

ਅਡੋਬ ਐਕਸਪ੍ਰੈਸ ਲਾਊਂਜ ਅਤਿ ਆਧੁਨਿਕ ਡਿਜੀਟਲ ਰਚਨਾਤਮਕ ਟੂਲਜ਼ ਨਾਲ ਲੈਸ ਹੈ

ਅਡੋਬ ਇੰਡੀਆ ਦੇ ਪ੍ਰੋਗਰਾਮ ਮੈਨੇਜਰ ਅਜੀਤ ਕੁਮਾਰ ਨੇ ਦੱਸਿਆ ਕਿ ਅਡੋਬ ਐਕਸਪ੍ਰੈਸ ਲਾਊਂਜ ਅਤਿ ਆਧੁਨਿਕ ਡਿਜੀਟਲ ਰਚਨਾਤਮਕ ਟੂਲਜ਼ ਨਾਲ ਲੈਸ ਹੈ। ਇਨ੍ਹਾਂ ਟੂਲਜ਼ ਦੇ ਇਸਤੇਮਾਲ ਰਾਹੀਂ ਵਿਦਿਆਰਥੀਆਂ ਦੀ ਰਚਨਾਤਮਕਤਾ ਸ਼ਕਤੀ, ਨਵੇਂ ਵਿਚਾਰ ਤੇ ਰੁਜ਼ਗਾਰ ਯੋਗਤਾ ਨੂੰ ਵਧਾਉਣ ’ਚ ਮਦਦ ਮਿਲੇਗੀ । ਅੱਜ ਕੱਲ ਅਸੀਂ ਦੇਖਦੇ ਹਾਂ ਕਿ ਏਆਈ ਨੇ ਇੱਕ ਸਾਧਾਰਨ ਵਿਕਅਤੀ ਨੂੰ ਇਸ ਕਾਬਿਲ ਬਣਾ ਦਿੱਤਾ ਹੈ ਕਿ ਉਹ ਭਾਵੇਂ ਕਿਸੇ ਥਾਂ ਵੀ ਬੈਠਾ ਹੋਵੇ, ਉਹ ਕੁੱਝ ਅਸਾਧਾਰਨ ਰਚ ਸਕਦਾ ਹੈ । ਸਾਡਾ ਦੇਸ਼ ਕਹਾਣੀਕਾਰਾਂ ਦਾ ਦੇਸ਼ ਹੈ। ਤੁਸੀਂ ਕਿਸੇ ਵੀ ਖੇਤਰ, ਜਾਂ ਛੋਟੇ ਸ਼ਹਿਰ ’ਚ ਚਲੇ ਜਾਓ, ਤੁਹਾਨੂੰ ਹਜ਼ਾਰਾਂ ਕਹਾਣੀਆਂ ਮਿਲ ਜਾਣਗੀਆਂ। ਇਹ ਕਹਾਣੀਆਂ ਤੁਹਾਨੂੰ ਕਿਤੇ ਹੋਰ ਨਹੀਂ ਮਿਲਣਗੀਆਂ ।

Read More : ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਨਾਲ ਹੋਈ ’ਕੈਂਪਸ ਟੈਂਕ’ ਦੀ ਸ਼ੁਰੂਆਤ

LEAVE A REPLY

Please enter your comment!
Please enter your name here