ਇੰਡੀਅਨ ਆਇਲ ਕਾਰਪੋਰੇਸ਼ਨ ਨੇ ਪ੍ਰੀਮੀਅਮ ਈਂਧਨ ਦੀਆਂ ਕੀਮਤਾਂ ਵਿਚ ਕੀਤਾ ਵਾਧਾ

0
26
IOCL

ਨਵੀਂ ਦਿੱਲੀ, 1 ਅਪ੍ਰੈਲ 2026 : ਪੈਟਰੋਲੀਅਮ ਪਦਾਰਥਾਂ (Petroleum products) ਦੀ ਮਲਕੀਤੀ ਵਾਲੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ ਪ੍ਰੀਮੀਅਮ ਈਂਧਨ (Premium fuel) ਦੀਆਂ ਕੀਮਤਾਂ ਵਿਚ ਵਾਧਾ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕਿਸ ਦੀ ਕਿੰਨੀ ਵਧਾਈ ਗਈ ਹੈ ਕੀਮਤ

ਮਿਲੀ ਜਾਣਕਾਰੀ ਅਨੁਸਾਰ ਇੰਡੀਅਨ ਆਇਲ ਕਾਰਪੋਰੇਸ਼ਨ (Indian Oil Corporation) (ਆਈ. ਓ ਸੀ. ਐਲ.) ਨੇ ਪ੍ਰੀਮੀਅਮ ਈਂਧਨ ਦੀਆਂ ਕੀਮਤਾਂ ਵਿੱਚ ਵਾਧਾ (Price increase) ਕੀਤਾ ਹੈ । ਕੰਪਨੀ ਨੇ 100 ਓਕਟੇਨ ਪੈਟਰੋਲ, ਜਿਸ ਨੂੰ ਐਕਸ. ਪੀ. 100 ਪੈਟਰੋਲ ਵੀ ਕਿਹਾ ਜਾਂਦਾ ਹੈ, ਦੀ ਕੀਮਤ 11 ਰੁਪਏ ਵਧਾ ਦਿੱਤੀ ਹੈ । ਜਿਸ ਨਾਲ ਦਿੱਲੀ ਵਿੱਚ ਇਸ ਦੀ ਕੀਮਤ 149 ਤੋਂ ਵਧਾ ਕੇ 160 ਪ੍ਰਤੀ ਲੀਟਰ ਕਰ ਦਿੱਤੀ ਗਈ ਹੈ । ਇਸ ਤੋਂ ਇਲਾਵਾ ਪ੍ਰੀਮੀਅਮ ਡੀਜ਼ਲ ਐਕਸਟ੍ਰਾ ਗ੍ਰੀਨ ਵੀ ਮਹਿੰਗਾ ਹੋ ਗਿਆ ਹੈ । ਇਸ ਦੀ ਕੀਮਤ ਵਿਚ 1.50 ਰੁਪਏ ਦਾ ਵਾਧਾ ਕੀਤਾ ਗਿਆ ਹੈ । ਕੀਮਤ ਹੁਣ 91.49 ਤੋਂ ਵਧ ਕੇ 92.99 ਪ੍ਰਤੀ ਲੀਟਰ ਹੋ ਗਈ ਹੈ। ਇਹ ਨਵੀਆਂ ਦਰਾਂ ਸਾਰੇ ਆਉਟਲੈਟਾਂ ‘ਤੇ ਲਾਗੂ ਕੀਤੀਆਂ ਗਈਆਂ ਹਨ ।

ਆਈ. ਓ. ਸੀ. ਐਲ. ਨੇ ਨਹੀਂ ਦੱਸਿਆ ਹਾਲੇ ਤੱਕ ਵਾਧੇ ਦਾ ਕਾਰਨ

ਇੰਡੀਅਨ ਆਇਲ ਕਾਰਪੋਰੇਸ਼ਨ ਨੇ ਅਜੇ ਤੱਕ ਪ੍ਰੀਮੀਅਮ ਪੈਟਰੋਲ (Premium petrol) ਅਤੇ ਡੀਜ਼ਲ (Diesel) ਦੀਆਂ ਕੀਮਤਾਂ ਵਿੱਚ ਵਾਧੇ ਦਾ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ ਹੈ, ਪਰ ਇਹ ਮੰਨਿਆ ਜਾ ਰਿਹਾ ਹੈ ਕਿ ਵਿਸ਼ਵ ਪੱਧਰ `ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਅਤੇ ਅਮਰੀਕਾ-ਇਰਾਨ ਯੁੱਧ ਕਾਰਨ ਲੌਜਿਸਟਿਕਸ ਲਾਗਤਾਂ ਵਿੱਚ ਵਾਧਾ ਇਸ ਵਾਧੇ ਦੇ ਪਿੱਛੇ ਕਾਰਨ ਹੋ ਸਕਦਾ ਹੈ । ਪ੍ਰੀਮੀਅਮ ਤੇਲ ਦੀਆਂ ਕੀਮਤਾਂ ਵਿਚ ਵਾਧੇ ਦਾ ਸਭ ਤੋਂ ਵੱਧ ਅਸਰ ਟਰਾਂਸਪੋਰਟ ਵਾਹਨਾਂ ਅਤੇ ਖੇਤੀਬਾੜੀ ਨਾਲ ਜੁੜੇ ਲੋਕਾਂ `ਤੇ ਪਵੇਗਾ ।

LEAVE A REPLY

Please enter your comment!
Please enter your name here