ਨਵੀਂ ਦਿੱਲੀ : ਭਾਰਤੀ ਮਹਿਲਾ ਟੀਮ ਅਤੇ ਇੰਗਲੈਂਡ ਮਹਿਲਾ ਟੀਮ ‘ਚ ਅੱਜ ਯਾਨੀ 14 ਜੁਲਾਈ ਤੀਜਾ ਟੀ – 20 ਮੈਚ ਖੇਡਿਆ ਜਾਵੇਗਾ।ਇਸ ਤੋਂ ਪਹਿਲਾਂ ਦੋਵੇਂ ਟੀਮਾਂ ਤਿੰਨ ਮੈਚਾਂ ਦੀ ਟੀ – 20 ਸੀਰੀਜ਼ ‘ਚ ਇੱਕ – ਇੱਕ ਮੈਚ ਦੀ ਜਿੱਤ ਦੇ ਨਾਲ ਮੁਕਾਬਲੇ ‘ਤੇ ਹਨ। ਅਜਿਹੇ ‘ਚ ਅੱਜ ਦੋਵੇਂ ਟੀਮਾਂ ਦੇ ਵਿੱਚ ਖੇਡਿਆ ਜਾਣਾ ਵਾਲਾ ਮੁਕਾਬਲਾ ਕਾਫ਼ੀ ਰੋਮਾਂਚਕ ਹੋਵੇਗਾ। ਕਿਉਂਕਿ ਇਸ ਜਿੱਤ ਦੇ ਨਾਲ ਹੀ ਸੀਰੀਜ਼ ਦਾ ਫੈਸਲਾ ਹੋਵੇਗਾ। ਭਾਰਤੀ ਸਮੇਂ ਅਨੁਸਾਰ ਰਾਤ 11 ਵਜੇ ਤੋਂ ਇੰਗਲੈਂਡ ਅਤੇ ਭਾਰਤੀ ਮਹਿਲਾ ਟੀਮ ਦੇ ਵਿੱਚ ਤਿੰਨ ਟੀ20 ਮੈਚਾਂ ਦੀ ਸੀਰੀਜ਼ ਦਾ ਆਖਰੀ ਅਤੇ ਨਿਰਣਾਇਕ ਮੁਕਾਬਲਾ ਖੇਡਿਆ ਜਾਵੇਗਾ।
ਦੱਸ ਦਈਏ ਕਿ ਪਹਿਲਾ ਮੈਚ ਇੰਗਲੈਂਡ ਨੇ 18 ਰਨਾਂ ਨਾਲ ਜਿੱਤਿਆ ਸੀ, ਜਦੋਂ ਕਿ ਦੂਜੇ ਮੈਚ ਨੂੰ ਭਾਰਤ ਨੇ 8 ਰਨਾਂ ਨਾਲ ਜਿੱਤਕੇ ਸੀਰੀਜ ਬਰਾਬਰ ਕਰ ਦਿੱਤੀ ਹੈ। ਹੁਣ ਹਰ ਕਿਸੇ ਦੀ ਨਜ਼ਰ ਤੀਸਰੇ ਮੈਚ ‘ਤੇ ਟਿਕੀ ਹੋਈ ਹੈ। ਜੇਕਰ ਟੀਮ ਇੰਡੀਆ ਇੱਥੇ ਜਿੱਤ ਦਰਜ ਕਰਦੀ ਹੈ ਤਾਂ ਉਹ ਇਸ ਦੌਰੇ ਲਈ ਟਰਾਫੀ ਨੂੰ ਡਰਾ ਕਰਾਉਣ ‘ਚ ਸਫਲ ਹੋਵੇਗੀ ਅਤੇ ਜੇਕਰ ਇੱਥੇ ਚੂਕ ਗਈ ਤਾਂ ਉਹ ਇਹ ਸੀਰੀਜ਼ ਅਤੇ ਟਰਾਫੀ ਦੋਵੇਂ ਉਸਦੇ ਹੱਥੋਂ ਨਿਕਲ ਜਾਣਗੀਆਂ। ਅਜਿਹੇ ‘ਚ ਹਰਮਨਪ੍ਰੀਤ ਕੌਰ ਦੀ ਕਪਤਾਨੀ ‘ਚ ਖੇਡ ਰਹੀ ਭਾਰਤੀ ਟੀਮ ਇੱਕ ਵਾਰ ਫਿਰ ਇੱਥੇ ਇੰਗਲੈਂਡ ਨੂੰ ਹਰਾਉਣ ਨੂੰ ਬੇਤਾਬ ਹੋਵੇਗੀ। ਦੂਜੇ ਟੀ20 ਮੈਚ ‘ਚ ਭਾਰਤ ਨੇ ਹੋਵ ਮੈਦਾਨ ‘ਤੇ 8 ਵਿਕੇਟਾਂ ਨਾਲ ਜਿੱਤ ਤੋਂ ਬਾਅਦ ਹੁਣ ਚੇਂਸਫੋਰਡ ਦੇ ਮੈਦਾਨ ‘ਤੇ ਵੀ ਆਪਣੀ ਜਿੱਤ ਦਾ ਹਾਸਲ ਕਰਨਾ ਚਾਹੇਗੀ।