ਲੁਧਿਆਣਾ ‘ਚ ਬਾਈਕ ਸਵਾਰ ਦੋ ਗੁੱਟਾਂ ‘ਚ ਹੋਈ ਝੜਪ,ਲੋਕਾਂ ਦੇ ਘਰਾਂ ‘ਤੇ ਕੀਤਾ ਪਥਰਾਅ, ਕਈ ਵਾਹਨਾਂ ਦੀ ਭੰਨਤੋੜ
ਲੁਧਿਆਣਾ ਦੇ ਟਿੱਬਾ ਰੋਡ ਨੇੜੇ ਨਿਊ ਪੰਜਾਬੀ ਬਾਗ ‘ਚ ਦੋ ਗੁੱਟਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਦੋਵਾਂ ਗੁੱਟਾਂ ਨੇ ਇੱਕ-ਦੂਜੇ ‘ਤੇ ਹਮਲਾ ਕਰਕੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਗਲੀ ਵਿੱਚ ਖੜ੍ਹੇ ਲੋਕਾਂ ਦੇ ਵਾਹਨਾਂ ਦੀ ਵੀ ਭੰਨ-ਤੋੜ ਕੀਤੀ ਗਈ। ਦੋਵਾਂ ਧੜਿਆਂ ਵੱਲੋਂ ਪੱਥਰਬਾਜ਼ੀ ਕੀਤੀ ਗਈ। ਇਹ ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ।
ਗਲੀ ਵਿੱਚ ਵਾਹਨਾਂ ਦੀ ਕੀਤੀ ਭੰਨ-ਤੋੜ
ਇੱਥੋਂ ਦੇ ਵਸਨੀਕ ਦਿਲਸ਼ਾਦ ਨੇ ਦੱਸਿਆ ਕਿ ਇਹ ਸਾਰੇ ਨਮਾਜ਼ ਅਦਾ ਕਰ ਰਹੇ ਸਨ। ਇਲਾਕੇ ਦੇ ਰਹਿਣ ਵਾਲੇ ਇੱਕ ਪਰਿਵਾਰ ਨਾਲ ਕੁਝ ਲੋਕਾਂ ਦੀ ਪੁਰਾਣੀ ਰੰਜਿਸ਼ ਸੀ। ਦੋਵੇਂ ਧਿਰਾਂ ਪਹਿਲਾਂ ਮੰਡੀ ਵਿੱਚ ਲੜ ਪਈਆਂ। ਕੁਝ ਦੇਰ ਬਾਅਦ ਕਰੀਬ 15 ਤੋਂ 20 ਨੌਜਵਾਨ ਹਥਿਆਰ ਲਹਿਰਾਉਂਦੇ ਹੋਏ ਗਲੀ ਵਿੱਚ ਆ ਗਏ। ਬਦਮਾਸ਼ਾਂ ਨੇ ਗਲੀ ਵਿੱਚ ਵਾਹਨਾਂ ਦੀ ਭੰਨ-ਤੋੜ ਕੀਤੀ।
ਲੋਕਾਂ ਦੇ ਘਰਾਂ ਦੇ ਦਰਵਾਜ਼ੇ ਬੰਦ ਕਰਕੇ ਬਚਾਈ ਜਾਨ
ਇਲਾਕੇ ਵਿੱਚ ਰਹਿੰਦੇ ਦੂਜੇ ਪਾਸੇ ਦੇ ਲੋਕਾਂ ਨੇ ਵੀ ਇੱਟਾਂ ਅਤੇ ਪੱਥਰ ਸੁੱਟੇ। ਗਲੀ ‘ਚ ਹੰਗਾਮਾ ਕਰਨ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ। ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਵੀ ਸੂਚਿਤ ਕੀਤਾ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਰਹਿਣ ਵਾਲੇ ਸੁਨੀਲ ਪਾਂਡੇ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਵਾਹਨਾਂ ਦੀ ਭੰਨਤੋੜ ਕੀਤੀ ਗਈ। ਲੋਕਾਂ ਦੇ ਘਰਾਂ ਦੇ ਦਰਵਾਜ਼ੇ ਬੰਦ ਕਰਕੇ ਜਾਨ ਬਚਾਈ।
ਇਹ ਵੀ ਪੜ੍ਹੋ : ਦੁਨੀਆ ਦੀ ਪਹਿਲੀ ਮਿਸ ਵਰਲਡ ਕਿਕੀ ਹੈਕਨਸਨ ਨੇ 95 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ
ਇੱਟਾਂ ਅਤੇ ਪੱਥਰ ਸੁੱਟਣ ਲਈ ਕੀਤਾ ਮਜਬੂਰ
ਇਲਾਕਾ ਨਿਵਾਸੀ ਸੁਸ਼ੀਲ ਪਾਂਡੇ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਬਾਜ਼ਾਰ ‘ਚ ਬੈਠਾ ਸੀ। ਕੁਝ ਨਸ਼ੇੜੀ ਨੌਜਵਾਨ ਆਏ ਅਤੇ ਉਨ੍ਹਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਸੁਸ਼ੀਲ ਨੇ ਦੱਸਿਆ ਕਿ ਬਦਮਾਸ਼ ਗਊਸ਼ਾਲਾ ਰੋਡ ਨੇੜੇ ਦੇ ਰਹਿਣ ਵਾਲੇ ਹਨ। ਪਾਂਡੇ ਨੇ ਦੱਸਿਆ ਕਿ ਜਦੋਂ ਬਦਮਾਸ਼ਾਂ ਨੇ ਉਸ ਦੇ ਘਰ ‘ਤੇ ਹਮਲਾ ਕੀਤਾ ਤਾਂ ਉਸ ਨੂੰ ਵੀ ਇੱਟਾਂ ਅਤੇ ਪੱਥਰ ਸੁੱਟਣ ਲਈ ਮਜਬੂਰ ਕੀਤਾ ਗਿਆ।









