ਅੰਮ੍ਰਿਤਸਰ ‘ਚ BSF ਅਤੇ ਕਸਟਮ ਨੇ ਤਲਾਸ਼ੀ ਦੌਰਾਨ ਨ-ਸ਼ੀਲੇ ਪਦਾਰਥਾਂ ਦੀ ਕੀਤੀ ਬਰਾਮਦਗੀ
Amritsar News : 8 ਜੂਨ 2024 ਨੂੰ BSF ਖੁਫੀਆ ਵਿੰਗ ਦੁਆਰਾ ਪ੍ਰਾਪਤ ਇਨਪੁਟ ਦੇ ਆਧਾਰ ‘ਤੇ, BSF ਦੇ ਜਵਾਨਾਂ ਅਤੇ ਕਸਟਮ ਅਧਿਕਾਰੀਆਂ ਦੁਆਰਾ ਸਾਂਝੀ ਤਲਾਸ਼ੀ ਲਈ ਗਈ ਸੀ। ਜਿੱਥੇ ਕਿ ਤਲਾਸ਼ੀ ਦੌਰਾਨ 507 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ |

ਇਹ ਵੀ ਪੜ੍ਹੋ : ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਦੇ ਪੁੱਤਰ ਦੀ ਸੜਕ ਹਾਦਸੇ ‘ਚ ਹੋਈ ਮੌ.ਤ
ਦਰਅਸਲ , ਸਵੇਰੇ ਸ਼ੱਕੀ ਡਰਾਪਿੰਗ ਏਰੀਏ ਦੀ ਤਲਾਸ਼ੀ ਦੌਰਾਨ ਇੱਕ ਪਲਾਸਟਿਕ ਦੇ ਡੱਬੇ ਜਿਸ ਵਿੱਚ ਪੀਲੀ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਹੋਇਆ ਸੀ, ਜਿਸ ਵਿੱਚ ਸ਼ੱਕੀ ਹੈਰੋਇਨ (ਪੈਕਿੰਗ ਸਮਗਰੀ ਸਮੇਤ ਕੁੱਲ 507 ਗ੍ਰਾਮ) ਨੈੱਟ 461 ਗ੍ਰਾਮ ਕੈਨਾਇਨ ਸੈਂਟਰ ਦੇ ਸਾਹਮਣੇ ਸੜਕ ‘ਤੇ ਬਰਾਮਦ ਕੀਤੀ ਗਈ ਹੈ |









