ਬੰਦ ਪਏ ਪੋਲਟਰੀ ਫਾਰਮ ਵਿੱਚੋਂ ਚੱਲਦਾ ਸੀ ਨਜਾਇਜ਼ ਕਾਰੋਬਾਰ

0
51
SSp Sartaj Singh Chahal

ਧੂਰੀ, 22 ਸਤੰਬਰ 2025 : ਧੂਰੀ ਪੁਲਸ (Dhuri Police) ਨੇ ਗੈਰ ਕਾਨੂੰਨੀ ਤਰੀਕੇ ਨਾਲ ਤਿਆਰ ਕੀਤੇ ਜਾ ਰਹੇ ਛੋਟੇ ਪਟਾਕਿਆਂ ਦੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਹੈ ।

ਧੂਰੀ ਪੁਲਸ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਤਿਆਰ ਕੀਤੇ ਜਾ ਰਹੇ ਛੋਟੇ ਪਟਾਕਿਆਂ ਦੇ ਕਾਰੋਬਾਰ ਦਾ ਪਰਦਾਫਾਸ਼, ਦੋਸ਼ੀ ਕਾਬੂ

ਸਰਤਾਜ ਸਿੰਘ ਚਾਹਲ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਰੂਰ ਪੁਲਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਦਮਨਬੀਰ ਸਿੰਘ ਡੀ. ਐੱਸ. ਪੀ. ਧੂਰੀ (Damanbir Singh D. S. P. Dhuri) ਦੀ ਅਗਵਾਈ ਹੇਠ ਇੰਸ. ਕਰਨਵੀਰ ਸਿੰਘ ਮੁੱਖ ਅਫਸਰ ਥਾਣਾ ਸਦਰ ਧੂਰੀ ਦੀ ਟੀਮ ਵੱਲੋਂ ਪਿੰਡ ਭਸੌੜ ਵਿਖੇ ਨਜਾਇਜ਼ ਤੌਰ ਉੱਤੇ ਛੋਟੇ ਪਟਾਕੇ ਬਣਾਉਣ ਵਾਲੇ ਵਿਅਕਤੀ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ।

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਇਕ ਹਫ਼ਤੇ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਪੇਸ਼

ਉਹਨਾਂ ਦੱਸਿਆ ਕਿ 19 ਸਤੰਬਰ ਨੂੰ ਸਹਾਇਕ ਥਾਣੇਦਾਰ ਓਂਕਾਰ ਸਿੰਘ, ਇੰਚਾਰਜ ਚੌਂਕੀ ਰਣੀਕੇ ਨੂੰ ਇਤਲਾਹ ਮਿਲੀ ਕਿ ਫਿਆਜ਼ ਖਾਨ ਪੁੱਤਰ ਫੈਜ ਖਾਨ ਪੁੱਤਰ ਅਬਦੁਲ ਰਹਿਮਾਨ ਵਾਸੀ ਪੋਖਰਾ ਮੁਹੱਲਾ, ਹਾਜੀਪੁਰ, ਜਿਲ੍ਹਾ ਵੈਸ਼ਾਲੀ, ਬਿਹਾਰ ਹਾਲ ਆਬਾਦ ਪਿੰਡ ਭਸੌੜ, ਜ਼ਿਲ੍ਹਾ ਸੰਗਰੂਰ ਵੱਲੋਂ ਬੰਦ ਪਏ ਪੋਲਟਰੀ ਫਾਰਮ ਪਿੰਡ ਭਸੌੜ ਵਿਖੇ ਨਜਾਇਜ ਤੌਰ ਪਰ ਛੋਟੇ ਪਟਾਕੇ ਬਣਾਉਣ ਦਾ ਕੰਮ ਕਰਦਾ ਹੈ ਅਤੇ ਬੰਦ ਪਏ ਪੋਲਟਰੀ ਫਾਰਮ ਪਿੰਡ ਭਸੌੜ ਵਿਖੇ ਭਾਰੀ ਮਾਤਰਾ ਵਿੱਚ ਪਟਾਕਿਆਂ ਦੀਆਂ ਪੇਟੀਆਂ ਅਤੇ ਪੋਟਾਸ਼ ਪਿਆ ਹੈ ਅਤੇ ਫਿਆਜ ਖਾਨ ਉਕਤ ਪਾਸੋਂ ਭਾਰੀ ਮਾਤਰਾ ਵਿੱਚ ਛੋਟੇ ਪਟਾਕੇ ਅਤੇ ਪੋਟਾਸ਼ ਬੰਦ ਪਏ ਪੋਲਟਰੀ ਫਾਰਮ ਵਿੱਚੋਂ ਬ੍ਰਾਮਦ ਹੋ ਸਕਦਾ ਹੈ ।

ਪੋਲਟਰੀ ਫਾਰਮ ਪਿੰਡ ਭਸੌੜ ਵਿਖੇ ਬਣਾਏ ਜਾ ਰਹੇ ਨਜਾਇਜ਼ ਪਟਾਕਿਆਂ ਸਬੰਧੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ

ਇਤਲਾਹ ਮਿਲਣ ਪਰ ਮੁਕੱਦਮਾ ਨੰਬਰ 226 ਮਿਤੀ 19.9.2025 ਅ/ਧ 287, 288 ਬੀ. ਐਨ. ਐਸ. ਥਾਣਾ ਸਦਰ ਧੂਰੀ ਬਰਖਿਲਾਫ ਫ਼ਿਆਜ਼ ਖਾਨ ਉਕਤ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ ਪਟਾਖੇ ਅਤੇ ਪੋਟਾਸ਼/ਬਾਰੂਦ ਬ੍ਰਾਮਦ ਕਰਵਾ ਕੇ ਦੋਸ਼ੀ ਫਿਆਜ਼ ਖਾ ਉਕਤ ਨੂੰ ਗ੍ਰਿਫ਼ਤਾਰ ਕੀਤਾ ਗਿਆ । ਪੋਲਟਰੀ ਫਾਰਮ ਪਿੰਡ ਭਸੌੜ ਵਿਖੇ ਬਣਾਏ ਜਾ ਰਹੇ ਨਜਾਇਜ਼ ਪਟਾਕਿਆਂ ਸਬੰਧੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਵੱਲੋਂ ਪਟਾਖੇ ਬਣਾਉਣ ਲਈ ਸਾਜੋ ਸਮਾਨ ਅਤੇ ਪੋਟਾਸ਼/ਬਰੂਦ ਕਿੱਥੋਂ ਖ੍ਰੀਦ ਕਰਕੇ ਲਿਆਂਦਾ ਗਿਆ । ਤਫਤੀਸ ਦੌਰਾਨ ਜੇਕਰ ਹੋਰ ਤੱਥ ਜਾ ਕਿਸੇ ਹੋਰ ਵਿਅਕਤੀ ਸਮੂਲੀਅਤ ਪਾਈ ਜਾਦੀ ਹੈ ਤਾ ਉਸਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਪਿੰਡ ਅਤੇ ਸ਼ਹਿਰ ਦੇ ਵਾਰਡਾਂ ਵਿਚ ਸੈਮੀਨਾਰ/ਨਸ਼ਾ ਮੁਕਤੀ ਯਾਤਰਾ ਦਾ ਅਭਿਆਨ ਲਗਾਤਾਰ ਜਾਰੀ ਹੈ

ਇਸ ਤੋਂ ਇਲਾਵਾ ਦਮਨਬੀਰ ਸਿੰਘ ਡੀ. ਐੱਸ. ਪੀ. ਧੂਰੀ ਨੇ ਦੱਸਿਆ ਕਿ “ਯੁੱਧ ਨਸ਼ਿਆ ਵਿਰੁੱਧ” (“War on Drugs”) ਦੇ ਸਲੋਗਨ ਤਹਿਤ 01.03.2025 ਤੋਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਪੁਲਸ ਦਾ ਸਹਿਯੋਗ ਦੇਣ ਲਈ ਹਰ ਇੱਕ ਪਿੰਡ ਅਤੇ ਸ਼ਹਿਰ ਦੇ ਵਾਰਡਾਂ ਵਿਚ ਸੈਮੀਨਾਰ/ਨਸ਼ਾ ਮੁਕਤੀ ਯਾਤਰਾ ਦਾ ਅਭਿਆਨ ਲਗਾਤਾਰ ਜਾਰੀ ਹੈ ।

ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ ਵਿਅਕਤੀਆ ਖਿਲਾਫ ਜੰਗੀ ਪੱਧਰ ਉਤੇ ਕਾਰਵਾਈ ਜਾਰੀ ਹੈ

ਇਸ ਮੁਹਿੰਮ ਦੌਰਾਨ ਨਸ਼ਾ ਤਸਕਰੀ ਕਰਨ ਵਾਲੇ ਛੋਟੇ ਵੱਡੇ ਸਮੱਗਲਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਐਨ. ਡੀ. ਪੀ. ਐਸ. ਐਕਟ ਅਤੇ ਐਕਸਾਇਜ ਐਕਟ ਤਹਿਤ ਮਿਤੀ 15 ਸਤੰਬਰ ਤੋਂ 21 ਸਤੰਬਰ ਤੱਕ ਇੱਕ ਹਫਤੇ ਦੌਰਾਨ 04 ਮੁਕੱਦਮੇ ਦਰਜ ਕਰਕੇ 05 ਦੋਸ਼ੀਆਂ ਨੂੰ ਕਾਬੂ ਕਰਕੇ ਇਹਨਾ ਪਾਸੋਂ 11.99 ਗ੍ਰਾਮ ਚਿੱਟਾ/ਹੈਰੋਇਨ, 60 ਨਸ਼ੀਲੀਆਂ ਗੋਲੀਆਂ ਅਤੇ 198 ਬੋਤਲਾ ਸ਼ਰਾਬ ਠੇਕਾ ਦੇਸੀ ਬ੍ਰਾਮਦ ਕਰਵਾਏ ਗਏ ਹਨ । ਇਸ ਤੋਂ ਇਲਾਵਾ ਲੁੱਟਾ ਖੋਹਾ ਦੀਆ ਵਾਰਦਾਤਾ ਕਰਨ ਵਾਲੇ ਗੈਂਗ ਨੂੰ ਕਾਬੂ ਕਰਕੇ ਮੁਕੱਦਮੇ ਦਰਜ ਕੀਤੇ ਗਏ ਹਨ। ਸ਼ਹਿਰ ਧੂਰੀ ਅੰਦਰ ਲਗਾਤਾਰ ਦਿਨ ਰਾਤ ਨਾਕਾਬੰਦੀਆਂ ਕੀਤੀਆ ਜਾ ਰਹੀਆ ਹਨ ਅਤੇ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ ਵਿਅਕਤੀਆ ਖਿਲਾਫ ਜੰਗੀ ਪੱਧਰ ਉਤੇ ਕਾਰਵਾਈ ਜਾਰੀ ਹੈ ।

ਨਸੇ ਦੀ ਦਲਦਲ ਵਿਚ ਬਾਹਰ ਕੱਢਣ ਲਈ ਹਫਤੇ ਦੌਰਾਨ 11 ਵਿਅਕਤੀਆ ਦੀ ਰਜਿਸਟਰੇਸ਼ਨ ਕਰਵਾ ਕੇ ਇਲਾਜ ਕਰਵਾਇਆ ਗਿਆ ਹੈ

ਮੁਹਿੰਮ ਦੌਰਾਨ ਪਿੰਡ/ਮੁਹੱਲਾ/ਵਾਰਡ ਪੱਧਰ ਤੇ ਐਮ. ਸੀ./ਪੰਚਾਇਤ ਅਤੇ ਹੋਰ ਮੋਹਤਬਰ ਪੁਰਸਾ ਅਤੇ ਸਮਾਜ ਸੇਵੀ ਸੰਸਥਾਵਾ ਦੇ ਸਹਿਯੋਗ ਨਾਲ ਨਸਾ ਕਰਨ ਵਾਲੇ ਵਿਅਕਤੀਆ ਦੀ ਪਛਾਣ ਕਰਕੇ ਉਹਨਾ ਦੀ ਸਨਾਖਤ ਨੂੰ ਗੁਪਤ ਰੱਖਦੇ ਹੋਏ ਉਹਨਾ ਨੂੰ ਨਸੇ ਦੀ ਦਲਦਲ ਵਿਚ ਬਾਹਰ ਕੱਢਣ ਲਈ ਇਸ ਹਫਤੇ ਦੌਰਾਨ 11 ਵਿਅਕਤੀਆ ਦੀ ਰਜਿਸਟਰੇਸ਼ਨ ਕਰਵਾ ਕੇ ਇਲਾਜ ਕਰਵਾਇਆ ਗਿਆ ਹੈ ।

ਮੁਹਿੰਮ ਭਵਿੱਖ ਵਿਚ ਵੀ ਲਗਾਤਾਰ ਜਾਰੀ ਰੱਖੀ ਜਾ ਰਹੀ ਹੈ

ਸਬ-ਡਵੀਜਨ ਧੂਰੀ ਦੇ ਏਰੀਆ ਵਿਚ ਨਸ਼ਾ ਤਸਕਰੀ ਕਰਨ ਵਾਲੇ ਸਮੱਗਲਰਾਂ ਵੱਲੋ ਨਸਾ ਵੇਚ ਕੇ ਜੋ ਗੈਰ-ਕਾਨੂੰਨੀ ਢੰਗ ਨਾਲ ਬਣਾਈ ਜਮੀਨ ਜਾਇਦਾਦ ਬਾਰੇ ਜਾਂਚ ਪੜਤਾਲ ਜਾਰੀ ਹੈ । ਇਹ ਮੁਹਿੰਮ ਭਵਿੱਖ ਵਿਚ ਵੀ ਲਗਾਤਾਰ ਜਾਰੀ ਰੱਖੀ ਜਾ ਰਹੀ ਹੈ । ਪੰਜਾਬ ਪੁਲਸ ਲੋਕਾ ਦੀ ਸੇਵਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਕਾਮਯਾਬ ਕਰਨ ਲਈ ਦਿਨ-ਰਾਤ ਸਖਤ ਮਿਹਨਤ ਕਰ ਰਹੀ ਹੈ ।

Read More : ਜਿਲ੍ਹਾ ਪੁਲਸ ਨੇ 43 ਮੁਕੱਦਮੇ ਦਰਜ ਕਰਕੇ 68 ਮੁਲਜ਼ਮ ਕੀਤੇ ਗ੍ਰਿਫਤਾਰ

LEAVE A REPLY

Please enter your comment!
Please enter your name here