ਆਈਜੀ ਸੁਖਚੈਨ ਗਿੱਲ ਨੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਕੀਤੀ ਕਾਰਵਾਈ ਦੀ ਜਾਣਕਾਰੀ ਕੀਤੀ ਸਾਂਝੀ
ਚੰਡੀਗੜ੍ਹ : ਆਈਜੀ ਸੁਖਚੈਨ ਗਿੱਲ ਵੱਲੋਂ ਅੱਜ ਇਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਆਈਜੀਪੀ ਹੈੱਡਕੁਆਰਟਰ ਗਿੱਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਨਸ਼ਿਆਂ ਸਬੰਧੀ ਦਰਜ ਕੀਤੇ 8935 ਕੇਸਾਂ ਵਿੱਚੋਂ 12255 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚ 1213 ਵਪਾਰਕ ਅਤੇ 210 ਵੱਡੇ ਤਸਕਰ ਫੜੇ ਗਏ।
14 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਜ਼ਬਤ
ਇਸ ਦੇ ਨਾਲ ਹੀ ਓਨਾ ਕਿਹਾ ਕਿ ਸਮਗਲਰਾਂ ਕੋਲੋਂ 1099 ਹੈਰੋਇਨ, 991 ਅਫੀਮ, 414 ਕੁਇੰਟਲ ਭੁੱਕੀ, 2 ਕਰੋੜ 94 ਲੱਖ ਗੋਲੀਆਂ ਅਤੇ ਮੈਡੀਕਲ ਨਸ਼ੇ ਦੇ ਟੀਕੇ, ਕੀਤੀ ਗਈ। ਉਨ੍ਹਾਂ ਨੇ ਜਾਣਕਾਰੀ ਦਿਤੀ ਕਿ ਡਰੋਨਾਂ ‘ਤੇ ਨਜ਼ਰ ਰੱਖਦਿਆਂ 257 ਡਰੋਨਾਂ ਨੂੰ ਡੇਗਿਆ ਗਿਆ, ਜਦਕਿ 185 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਡਰੋਨ ਨਾਲ ਆਈਈਡੀ ਵੀ ਫੜੀ ਗਈ।
ਇਹ ਵੀ ਪੜੋ : ਕਿਸਾਨ ਆਗੂ ਡੱਲੇਵਾਲ ਦੇ ਮਾਮਲੇ ‘ਤੇ SC ‘ਚ ਸੁਣਵਾਈ, ਅਦਾਲਤ ਨੇ ਪੰਜਾਬ ਸਰਕਾਰ ਨੂੰ ਦਿੱਤਾ ਹੋਰ ਸਮਾਂ
ਓਨਾ ਅੱਗੇ ਦੱਸਿਆ ਕਿ 27 ਅਪ੍ਰੈਲ ਨੂੰ ਜਲੰਧਰ ‘ਚ 13 ਦੋਸ਼ੀ ਫੜੇ ਗਏ ਸਨ, ਜਿਨ੍ਹਾਂ ‘ਚੋਂ 48 ਕਿਲੋ ਹੈਰੋਇਨ ਬਰਾਮਦ ਹੋਈ ਸੀ। ਅੱਤਵਾਦੀਆਂ ਦੇ 12 ਮਾਡਿਊਲ ਫੜੇ ਗਏ, 66 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ ਹਥਿਆਰ ਅਤੇ ਆਰਡੀਐਕਸ, ਗ੍ਰਨੇਡ, ਆਈਈਡੀ ਵੀ ਬਰਾਮਦ ਕੀਤੇ ਗਏ।