ਵੀਰਵਾਰ ਨੂੰ ਪੰਜਾਬ ਵਿਚ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

0
6
In this district of Punjab, schools and colleges will remain closed on the day after Lohri, a holiday has been announced

ਚੰਡੀਗੜ੍ਹ, 29 ਅਪ੍ਰੈਲ 2025 – ਪੰਜਾਬ ਸਰਕਾਰ ਨੇ ਵੀਰਵਾਰ 1 ਮਈ, 2025 ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਇਸ ਦਿਨ ਲੇਬਰ ਡੇਅ (ਮਜਦੂਰ ਦਿਵਸ) ਦੇ ਮੱਦੇਨਜ਼ਰ ਗਜ਼ਟਿਡ ਛੁੱਟੀ ਐਲਾਨੀ ਹੋਈ ਹੈ। ਇਸ ਦਿਨ ਪੰਜਾਬ ਭਰ ਦੇ ਸਾਰੇ ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰੇ, ਸਰਕਾਰੀ ਦਫ਼ਤਰ ਬੰਦ ਰਹਿਣਗੇ।

ਇਹ ਧਿਆਨ ਦੇਣ ਯੋਗ ਹੈ ਕਿ ਅਪ੍ਰੈਲ ਦੇ ਮਹੀਨੇ ਵਿਚ 7 ਗਜ਼ਟਿਡ ਛੁੱਟੀਆਂ ਆਈਆਂ ਸਨ ਜਦਕਿ ਮਈ ਦੇ ਮਹੀਨੇ ਵਿਚ ਸਿਰਫ ਦੋ ਹੀ ਗਜ਼ਟਿਡ ਛੁੱਟੀਆਂ ਹਨ। ਪਹਿਲੀ ਛੁੱਟੀ 1 ਮਈ ਦਿਨ ਵੀਰਵਾਰ ਨੂੰ ਆ ਰਹੀ ਹੈ ਜਦਕਿ ਦੂਜੀ ਛੁੱਟੀ 30 ਮਈ ਨੂੰ ਹੈ, ਇਸ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ, ਜਿਸ ਦੇ ਚੱਲਦੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ।

ਇਹ ਵੀ ਪੜ੍ਹੋ: ਜਲੰਧਰ ਵਿੱਚ ਕਾਂਗਰਸੀ MLA ਸਮੇਤ 150 ਲੋਕਾਂ ਖ਼ਿਲਾਫ਼ FIR ਦਰਜ: ਪੜ੍ਹੋ ਕੀ ਹੈ ਮਾਮਲਾ

LEAVE A REPLY

Please enter your comment!
Please enter your name here